ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਨਸ਼ਾ ਨਾ ਰੋਕ ਸਕਿਆ : ਯਾਦੂ
ਯਾਦੂ ਖੰਨਾ, 3 ਅਗਸਤ ( ਇੰਦਰਜੀਤ ਸਿੰਘ ਦੈਹਿੜੂ )-ਪੰਜਾਬ ਵਿਚ 100 ਤੋਂ ਵੱਧ ਵਿਅਕਤੀਆਾ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਜਾਣ ਕਾਰਨ ਲੋਕਾ ਵਿਚ ਸਹਿਮ ਦਾ ਮਾਹੌਲ ਹੈ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਚਲਦੇ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਾ ਨੇ ਬੱਚੇ ਅਨਾਥ ਕਰ ਦਿੱਤੇ, ਰੱਖੜੀ ਮੌਕੇ ਭੈਣਾ ਵਿਧਵਾ ਕਰ ਦਿੱਤੀਆਾ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਰਸੀ ਨੂੰ ਜੱਫਾ ਮਾਰੀ ਬੈਠੇ ਹਨ ਇਹ ਗੱਲ ਅੱਜ ਇੱਥੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਹੀ ਉਨ੍ਹਾਾ ਕਿਹਾ ਕਿ ਪੰਜਾਬ ਵਿਚ ਤਾਲਾਬੰਦੀ ਦੌਰਾਨ ਖੰਨਾ ਅਤੇ ਰਾਜਪੁਰਾ ਵਿਚ ਚੱਲਦੀਆਾ ਨਕਲੀ ਸ਼ਰਾਬ ਦੀਆਾ ਫ਼ੈਕਟਰੀਆਾ ਦੀ ਜਾਾਚ ਦੀਆਾ ਫਾਈਲਾਾ ਦਫ਼ਤਰੀ ਧੂੜ ਵਿਚ ਲੁੱਕ ਗਈਆਾ ਹਨ ਇਨ੍ਹਾਾ ਨਕਲੀ ਸ਼ਰਾਬ ਦੀਆਾ ਫ਼ੈਕਟਰੀਆਾ ਦੀ ਜਾਾਚ ਇਸ ਕਰਕੇ ਨਹੀਂ ਅੱਗੇ ਵੱਧ ਰਹੀ ਕਿਉਂਕਿ ਇਨ੍ਹਾਾ ਫ਼ੈਕਟਰੀਆਾ ਨੂੰ ਚਲਾਉਣ ਵਾਲੇ ਕਾਾਗਰਸ ਦੇ ਹੀ ਵੱਡੇ ਆਗੂ ਹਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਗੂਆਾ ਨੂੰ ਹਰ ਤਰਾਾ ਦੇ ਮਾਫ਼ੀਆਾ ਨਾਲ ਹੱਥ ਮਿਲਾ ਪੈਸੇ ਕਮਾਉਣ ਦੀ ਖੁੱਲ੍ਹ ਦਿੱਤੀ ਹੋਈ ਪੰਜਾਬ ਵਿਚ ਨਸ਼ਾ ਮੁਕਤੀ ਦੀ ਸਹੁੰ ਚੁੱਕ ਕੇ ਸਰਕਾਰ ਬਣਾਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਨਸ਼ਿਆਾ ਦੇ ਤਸਕਰਾਾ ਨਾਲ ਸਬੰਧ ਰੱਖ ਨਸ਼ੇ ਵਿਕਾਉਣ ਵਾਲੇ ਆਪਣੇ ਆਗੂਆਾ ਨੂੰ ਬਚਾਉਣ ਵਿਚ ਸਮਾਾ ਗੁਜ਼ਰਦਾ ਹੈ ਇਸ ਸਮੇਂ ਉਨ੍ਹਾਾ ਨਾਲ ਤੇਜਿੰਦਰ ਸਿੰਘ ਇਕੋਲਾਹਾ, ਯੂਥ ਆਗੂ ਰਿੰਮੀ ਘੁਡਾਣੀ ,ਜਗਦੀਪ ਸਿੰਘ ਲਹਿਲ ਆਈਟੀ ਵਿੰਗ ਪ੍ਰਧਾਨ , ਖੁਸ਼ਵਿੰਦਰ ਸਿੰਘ, ਮਨਜੋਤ ਸਿੰਘ, ਅਨਵਰ ਹੁਸੈਨ,ਰਾਜਿੰਦਰ ਸਿੰਘ ਜੀਤ, ਹਰਪ੍ਰੀਤ ਸਿੰਘ ਕਾਲਾ ਮਾਣਕ ਮਾਜਰਾ, ਹਰਜੀਤ ਸਿੰਘ ਭਾਟੀਆ ,ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਟਿੰਕੂ ਆਦਿ ਹਾਜ਼ਰ ਸਨ।
ਯਾਦਵਿੰਦਰ ਸਿੰਘ ਯਾਦੂ