ਪੁਰਾਣੀ ਪੈਨਸ਼ਨ ਬਹਾਲੀ ਤੇ ਹੱਕਾਂ ਲਈ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣਾ ਸਰਕਾਰ ਦਾ ਮੰਦਭਾਗਾ ਫ਼ੈਸਲਾ-ਜਗਰੂਪ ਢਿੱਲੋਂ
ਖੰਨਾ 5 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਐਲੀਮੈਂਟਰੀ ਟੀਚਰ ਯੂਨੀਅਨ ਲੁਧਿਆਣਾ ਦੇ ਆਗੂ ਸੁਖਪਾਲ ਸਿੰਘ ਗਰੇਵਾਲ ਤੇ ਜਗਰੂਪ ਢਿੱਲੋਂ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਯੂਨੀਅਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਅਤੇ ਜਨਰਲ ਸਕੱਤਰ ਪਰਮਿੰਦਰ ਚੌਹਾਨ ਦੀ ਅਗਵਾਈ ਵਿੱਚ ਹੋਏ।ਮੀਟਿੰਗ ਵਿੱਚ ਯੂਨੀਅਨ ਵਿੱਚ ਸ਼ਾਮਿਲ ਹੋਣ ਵਾਲੇ ਅਧਿਆਪਕ ਆਗੂ ਹਰਦੀਪ ਸਿੰਘ ਬਾਹੋਮਾਜਰਾ,ਅਮਨ ਸ਼ਰਮਾ ਰੁਪਿੰਦਰ ਸਿੰਘ,ਮਨਜੀਤ ਸਿੰਘ,ਦਵਿੰਦਰ ਰਾਮਗੜ੍ਹ,ਸੁਖਵਿੰਦਰ ਭੱਟੀਆਂ,ਪਰਮਜੀਤ ਸਿੰਘ,ਰਾਜਨ ਸਿੰਘ,ਨਵਦੀਪ ਸਿੰਘ,ਗੁਰਜੀਤ ਸਿੰਘ,ਆਸ਼ੂਤੋਸ਼,ਭਗਵਾਨ ਸਿੰਘ,ਅਮਿਤ ਸ਼ਰਮਾ,ਚਰਨਜੀਤ ਸਿੰਘ,ਹਰਵਿੰਦਰ ਸਿੰਘ ਗਗੜਾ,ਨਵਦੀਪ ਸੈਣੀ ਮਨਜਿੰਦਰਪਾਲ ਸਿੰਘ ,ਸੁਰਜੀਤ ਸਿੰਘ,ਅਮਨਦੀਪ ਰਹੌਣ,ਜੁਗਰਾਜ ਕਲਾਲਮਾਜਰਾ ਅਧਿਆਪਕ ਆਗੂ ਦਾ ਯੂਨੀਅਨ ਵਿੱਚ ਸਵਾਗਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਨੇ ਯੂਨੀਅਨ ਵਿਚ ਸ਼ਾਮਿਲ ਸਾਰੇ ਆਗੂਆਂ ਨੂੰ ਜੀ ਆਇਆਂ ਕਿਹਾ।ਅਧਿਆਪਕ ਹੱਕਾਂ ਲਈ ਯੂਨੀਅਨ ਵਿੱਚ ਮੋਹਰੀ ਰੋਲ ਨਿਭਾਉਣ ਲਈ ਕਿਹਾ।ਉਹਨਾਂ ਅਧਿਆਪਕ ਹੱਕਾਂ ਲਈ ਸਦਾ ਹੀ ਆਵਾਜ਼ ਬੁਲੰਦ ਕਰਨ ਲਈ ਆਗੂਆਂ ਦਾ ਧੰਨਵਾਦ ਵੀ ਕੀਤਾ। ਸੁਖਦੇਵ ਸਿੰਘ ਬੈਨੀਪਾਲ ਨੇ ਬੋਲਦਿਆਂ ਮੁਲਾਜ਼ਮ ਵਿਰੋਧੀ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਅਧਿਆਪਕ ਤੇ ਮੁਲਾਜ਼ਮ ਏਕਤਾ ਬਣਾ ਕੇ ਸਰਕਾਰ ਦੀਆਂ ਮੁਲਾਜ਼ਮ ਨੀਤੀਆਂ ਵਿਰੁੱਧ ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਸਾਂਝਾ ਮੁਲਾਜ਼ਮ ਮੰਚ,ਵਿੱਚ ਲਗਾਤਾਰ ਸਰਕਾਰ ਵਿਰੁੱਧ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਜਗਰੂਪ ਸਿੰਘ ਢਿੱਲੋ ਤੇ ਹਰਦੀਪ ਸਿੰਘ ਬਾਹੋਮਾਜਰਾ ਨੇ ਬੋਲਦੇ ਕਿਹਾ ਕੈਪਟਨ ਸਾਹਿਬ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ,ਪਰ ਸਰਕਾਰ ਬਣਦਿਆਂ ਪੰਜਾਬ ਸਰਕਾਰ ਪੁਰਾਣੀ ਭਾਸ਼ਨ ਦੇਣ ਤੋਂ ਭੱਜ ਰਹੀ ਹੈ।ਸਰਕਾਰ ਵੱਲੋਂ ਪੰਜਾਬ ਦੇ ਪੇ-ਕਮਿਸ਼ਨ ਨੂੰ ਰੱਦ ਕਰਕੇ ਮੁਲਾਜ਼ਮਾਂ ਤੇ ਸੈਂਟਰ ਦਾ ਪੇ-ਕਮਿਸ਼ਨ ਲਾਗੂ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਪੰਜਾਬ ਸਰਕਾਰ ਵੱਲੋਂ ਕਰੋਨਾ ਵਿਰੁੱਧ ਲੜਨ ਵਾਲੇ ਮੁਲਾਜ਼ਮ ਵਰਗ ਦੀ ਤਨਖਾਹ ਰੋਕਣ ਦੇ ਮੰਦਭਾਗੇ ਫ਼ੈਸਲੇ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ।ਅੱਜ ਦੀ ਮੀਟਿੰਗ ਵਿੱਚ ਸੁਖਦੇਵ ਸਿੰਘ ਬੈਨੀਪਾਲ,ਹਰਵਿੰਦਰ ਸਿੰਘ ਹੈਪੀ, ਸੁਖਵਿੰਦਰ ਰੋਹਣੋ,ਜਸਵੀਰ ਬੂਥਗੜ੍ਹ,ਨਰਿੰਦਰ ਸਿੰਘ ਘੁਰਾਲਾ,ਸੋਹਣ ਸਿੰਘ ਕਰੌਦੀਆਂ,ਨਿਰਮੈਲ ਸਿੰਘ,ਗੁਰਪ੍ਰੀਤ ਸਿੰਘ ਗਾਲਿਬ,ਕਮਲਜੀਤ ਸਿੰਘ ਖੰਨਾ,ਸ਼ਿੰਗਾਰਾ ਸਿੰਘ ਰਸੂਲੜਾ,ਦਲਜੀਤ ਸਿੰਘ ਭੱਟੀ, ਜਰਨੈਲ ਸਿੰਘ ਭੱਟੀ,ਪਰਮਿੰਦਰ ਸਿੰਘ ਗੋਹ,ਧਰਮਿੰਦਰ ਚਕੋਹੀ,ਜਗਤਾਰ ਸਿੰਘ ਹੋਲ,ਵਿਕਾਸ਼ ਕਪਿਲਾ ਆਦਿ ਅਧਿਆਪਕ ਆਗੂ ਹਾਜ਼ਰ ਸਨ।