ਐਸਸੀ ਵਰਗ ਦੇ ਵਿਦਿਆਰਥੀਆਂ ਦੇ ਵਜੀਫਾਂ ਨੂੰ ਲੈ ਕੇ ਗਰਮਾਇਆ ਮਾਮਲਾ
ਖੰਨਾ 5 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਮਾਸਟਰ ਕਿਰਪਾਲ ਸਿੰਘ ਘੁਡਾਣੀ ਮੀਤ ਪ੍ਰਧਾਨ ਐਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਸੀਨੀਅਰ ਅਕਾਲੀ ਲੀਡਰ ਸਰਦਾਰ ਹਰਪ੍ਰੀਤ ਸਿੰਘ ਕਾਲਾ ਦੀ ਅਗਵਾਈ ਇੱਕ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਹੋਇਆ ਕਿਹਾ ਕਿ ਕਿ ਜੋ ਐਸਸੀ ਵਰਗ ਦੇ ਵਿਦਿਆਰਥੀ ਹਨ ਉਨ੍ਹਾਂ ਦਾ ਵਜ਼ੀਫਾ ਅਣਗੌਲਾ ਕੀਤਾ ਜਾ ਰਿਹਾ ਹੈ ਉਨ੍ਹਾਂ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਐਸਸੀ ਵਰਗ ਦੇ ਲੋਕ ਚੁੱਪ ਨਹੀਂ ਬੈਠਣਗੇ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਦੇ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣਾ ਝੱਗਾ ਝਾੜ ਦਿੰਦੇ ਹਨ ਤੇ ਅਸੀ ਐਸੀ ਵਰਗ ਦੇ ਵਿਦਿਆਰਥੀਆਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਸੀਂ ਐਸੀ ਵਰਗ ਦੇ ਹੱਕਾਂ ਦੀ ਲੜਾਈ ਲੜਦੇ ਹਾਂ ਅਤੇ ਲੜਦੇ ਰਹਾਂਗੇ ਇਸ ਮੌਕੇ ਤੇ ਗੁਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਖੰਨਾ' ਹਰਿੰਦਰਜੀਤ ਸਿੰਘ ,ਸ਼ੋਕਾ ਆਦਿ ਹਾਜ਼ਰ ਸਨ
ਜਾਣਕਾਰੀ ਦਿੰਦੇ ਅਕਾਲੀ ਆਗੂ