ਨਗਰ ਕੌਾਸਲ ਦੀਆਂ ਚੋਣਾਂ ਲਈ ਵੱਖ ਵੱਖ ਆਗੂਆਂ ਵਲੋਂ ਲਾਮਬੰਦੀ ਸ਼ੁਰੂ
ਖੰਨਾ, 7 ਅਗਸਤ (ਇੰਦਰਜੀਤ ਸਿੰਘ ਦੈਹਿੜੂ )-ਨਗਰ ਕੌਾਸਲ ਦੀਆਂ ਚੋਣਾਂ ਲਈ ਵੱਖ ਵੱਖ ਆਗੂਆਂ ਵਲੋਂ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਲਾਮਬੰਦੀ ਵਿਚ ਅਕਾਲੀ ਦਲ ਕਾਂਗਰਸ ਤੋਂ ਸਤਾਏ ਲੋਕਾਂ ਨੇ ਅੱਜ ਪਹਿਲੀ ਮੀਟਿੰਗ ਕੀਤੀ ਇਸ ਮੀਟਿੰਗ ਵਿਚ ਵੱਖ ਵੱਖ ਆਗੂਆਂ ਵਲੋਂ ਆਪਣੇ ਸੁਝਾਅ ਪੇਸ਼ ਕਰਦਿਆਂ ਕਿਹਾ ਕਿ ਜਿੰਨ੍ਹਾਂ ਚਿਰ ਅਕਾਲੀ ਕਾਂਗਰਸੀਆਂ ਤੋਂ ਸਤਾਏ ਲੋਕ ਇਕ ਪਲੇਟਫ਼ਾਰਮ 'ਤੇ ਇਕੱਠੇ ਨਹੀਂ ਹੁੰਦੇ ਉਨਾ ਚਿਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ ਹੈ ਇਨ੍ਹਾਂ ਲੋਕਾਂ ਨੇ ਨਕਲੀ ਸ਼ਰਾਬ, ਰੇਤਾ ਵੇਚ ਕੇ ਤੇ ਹੋਰ ਕੰਮਾਂ ਨਾਲ ਦੌਲਤ ਦਾ ਅਥਾਹ ਅੰਬਾਰ ਖੜ੍ਹਾ ਕਰ ਲਿਆ ਹੈ ਤੇ ਇਹ ਪੈਸੇ ਦੇ ਜ਼ੋਰ ਨਾਲ ਭੋਲੇ ਭਾਲੇ ਗਰੀਬ ਲੋਕਾਂ ਨੂੰ ਵੋਟਾਂ ਦੌਰਾਨ ਨਸ਼ੇ ਤੇ ਪੈਸੇ ਦੇ ਕੇ ਭਰਮਾ ਲੈਂਦੇ ਹਨ ਲੋਕ ਇਨ੍ਹਾਂ ਦੀਆਂ ਗੱਲਾਂ 'ਤੇ ਯਕੀਨ ਕਰ ਲੈਂਦੇ ਹਨ ਅੱਜ ਖੰਨਾ ਨਗਰ ਕੌਾਸਲ, ਪਾਇਲ ਨਗਰ ਕੌਾਸਲ ਤੇ ਦੋਰਾਹਾ ਨਗਰ ਕੌਾਸਲ ਕੋਲ ਪੈਸਾ ਹੋਣ ਦੇ ਬਾਵਜੂਦ ਉੱਥੋਂ ਦਾ ਵਿਕਾਸ ਰੁਕਿਆ ਪਿਆ ਹੈ ਲੋਕ ਵਿਚਾਰੇ ਗੰਦਗੀ 'ਚ ਰਹਿਣ ਲਈ, ਗੰਦਾ ਪਾਣੀ ਪੀਣ ਲਈ ਤੇ ਸਹੂਲਤਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹਨ ਇਸ ਮੌਕੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਰਾਮ ਸਿੰਘ ਗੋਗੀ, ਮਲਕੀਤ ਸਿੰਘ ਮੀਤਾ, ਪਿ੍ੰਸੀਪਲ ਜਗਦੇਵ ਸਿੰਘ, ਸਰਬਜੀਤ ਸਿੰਘ ਸੀ. ਆਰ. ਕੰਗ, ਰਾਮ ਸਿੰਘ ਹੋਲ, ਪ੍ਰਦੀਪ ਸ਼ਰਮਾ ਪੀ. ਏ, ਗੁਰਮੀਤ ਸਿੰਘ ਦੋਰਾਹਾ, ਅਵਤਾ ਸਿੰਘ ਭੁਮੱਦੀ, ਸਤਨਾਮ ਸਿੰਘ ਪਾਇਲ, ਸੋਨੂੰ ਸ਼ਰਮਾ ਆਦਿ ਹਾਜ਼ਰ ਸਨ |