ਟਰੱਕ ਦਾ ਟਾਇਰ ਸੜਕ ਤੇ ਬਣੇ ਨਾਲੇ ਚ ਗਿਰਿਆ
ਸੜਕਾਂ ਤੇ ਖੜੀਆ ਰੇਹੜੀਆ ਵੀ ਦੇ ਰਹੀਆਂ ਨੇ ਹਾਦਸਿਆ ਨੂੰ ਸੱਦਾ
ਭਵਾਨੀਗੜ 12 ਅਗਸਤ (ਗੁਰਵਿੰਦਰ ਸਿੰਘ) ਵੈਸੇ ਤਾ ਪ੍ਰਸ਼ਾਸ਼ਨ ਵਲੋ ਰੇਹੜੀਆ ਫੜੀਆ ਵਾਲਿਆ ਨੂੰ ਸਮੇ ਸਮੇ ਤੇ ਰੇਹੜੀਆ ਤੇ ਸਮਾਨ ਵੇਚਣ ਲਈ ਜਗਾ ਨਿਰਧਾਰਤ ਕਰਨ ਰੇਹੜੀਆ ਫੜੀਆ ਸੜਕਾਂ ਤੋ ਪਿਛੇ ਲਾਓੁਣ ਦੀਆਂ ਹਦਾਇਤਾਂ ਦਿੱਤੀਆਂ ਜਾਦੀਆਂ ਹਨ ਪਰ ਕਈ ਵਾਰ ਹਾਦਸਾ ਵਾਪਰਨ ਤੋ ਬਾਅਦ ਵੀ ਇਹਨਾ ਦੇ ਕੰਨਾ ਤੇ ਜੂ ਨਹੀ ਸਰਕਦੀ । ਜਿਸ ਕਾਰਨ ਹੋਰ ਹਾਦਸਿਆ ਦਾ ਡਰ ਵੀ ਬਣਿਆ ਰਹਿੰਦਾ ਹੈ । ਅੱਜ ਟਰੱਕ ਯੂਨੀਅਨ ਭਵਾਨੀਗੜ ਵਿਖੇ ਨਵੇ ਬੱਸ ਅੱਡਾ. ਕਾਕੜਾ ਰੋਡ ਤੇ ਟਰੱਕ ਯੂਨੀਅਨ ਨੂੰ ਜਾਦੀ ਲਿੰਕ ਸੜਕ ਤੇ ਓੁਸ ਵੇਲੇ ਇੱਕ ਟਰੱਕ ਦਾ ਅਗਲਾ ਟਾਇਰ ਸੜ੍ਕ ਦੇ ਨਾਲ ਬਣੇ ਨਾਲੇ ਵਿੱਚ ਜਾ ਡਿੱਗਾ ਜਦੋ ਟਰੱਕ ਮੋੜ ਮੁੜ ਰਿਹਾ ਸੀ ਤੇ ਜਗਾ ਘੱਟ ਹੋਣ ਕਾਰਨ ਓੁਸ ਦਾ ਅਗਲਾ ਡਰਾਇਵਰ ਸਾਇਡ ਵਾਲਾ ਟਾਇਰ ਨਾਲੇ ਓੁਪਰ ਜਾ ਚੜਿਆ ਤੇ ਨਾਲੇ ਦੇ ਓੁਪਰ ਬਣਿਆ ਢੱਕਣ ਦੱਬ ਗਿਆ ਤੇ ਟਾਇਰ ਇਸ ਨਾਲੇ ਵਿੱਚ ਜਾ ਡਿੱਗਿਆ । ਮੋਕੇ ਤੇ ਮੋਜੂਦ ਰਾਹਗਿਰਾ ਨੇ ਦੱਸਿਆ ਕਿ ਇਸ ਜਗਾ ਤੇ ਆਲੇ ਦੁਆਲੇ ਦੇ ਲੋਕ ਕੂੜਾ ਕਰਕਟ ਵੀ ਗੇਰਦੇ ਹਨ ਕਿਓਕਿ ਨਗਰ ਕੋਸਲ ਵਲੋ ਕੂੜੇਦਾਨ ਦਾ ਕੋਈ ਪ੍ਰਬੰਧ ਨਹੀ ਕੀਤਾ ਗਿਆ ਓੁਥੇ ਹੀ ਇਸ ਮੋੜ ਤੇ ਆਡਿਆ ਵਾਲੀ ਰੇਹੜੀ ਤੇ ਹੋਰ ਖੜੀਆ ਰੇਹੜੀਆ ਕਾਰਨ ਵੀ ਦਿੱਕਤ ਪੇਸ਼ ਆਓਦੀ ਹੈ ਜਿਸ ਕਾਰਨ ਹਾਦਸਿਆ ਦਾ ਡਰ ਬਣਿਆ ਰਹਿੰਦਾ ਹੈ ਤੇ ਜਗਾ ਘੱਟ ਹੋਣ ਕਾਰਨ ਹੀ ਇਹ ਟਰੱਕ ਦਾ ਟਾਇਰ ਨਾਲੇ ਚ ਜਾ ਗਿਰਿਆ ।