ਜ਼ਬਰ ਜ਼ੁਲਮ ਵਿਰੋਧੀ ਫਰੰਟ ਨੇ ਛਾਂਦਾਰ ਬੂਟੇ ਲਗਾਏ
ਭਵਾਨੀਗੜ 13 ਅਗਸਤ (ਗੁਰਵਿੰਦਰ ਸਿੰਘ) ਅੱਜ ਫਰੰਟ ਵੱਲੋਂ ਨਾਭਾ ਰੋਡ ਭਵਾਨੀਗੜ ਕੈਂਚੀਆਂ ਵਿੱਚ ਨੌਜਵਾਨਾਂ ਨਾਲ ਮਿਲ ਕੇ ਲਗਭਗ ਇੱਕ ਸੌ ਪੰਜਾਹ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ । ਮੌਕੇ ਤੇ ਬੋਲਦਿਆਂ ਫਰੰਟ ਪ੍ਧਾਨ ਧਰਮਪਾਲ ਸਿੰਘ ਨੇ ਕਿਹਾ ਕਿ ਸਮੇਂ ਦੀ ਮੰਗ ਨੂੰ ਵੇਖਦਿਆਂ ਸਰਕਾਰ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਧਦੀ ਦੀ ਗਰਮੀ ਅਤੇ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ। ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਭੜੋ ਨੇ ਕਿਹਾ ਕਿ ਬੂਟੇ ਜਿੰਨੇ ਲਗਾਉਣੇ ਜ਼ਰੂਰੀ ਹਨ ਉਹਨਾਂ ਦੀ ਦੇਖਭਾਲ ਕਰਨੀ ਉਸ ਤੋਂ ਵੀ ਵਧੇਰੇ ਜ਼ਰੂਰੀ ਹੈਂ । ਉਨ੍ਹਾਂ ਕੋਰੋਨਾ ਤੋਂ ਬੱਚਣ ਲਈ ਮਾਸਕ , ਸਮਾਜਿਕ ਦੂਰੀ ਅਤੇ ਸਰਕਾਰ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਜਨਤਾਂ ਨੂੰ ਬੇਨਤੀ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਚੋਪੜਾ ,ਸੁਖਚੈਨ ਆਲੋਅਰਖ , ਡਾਕਟਰ ਪਿਰਥੀ ਸਿੰਘ, ਗਿਆਨ ਸਿੰਘ, ਗਗਨ ਸਿੰਘ, ਜਰਨੈਲ ਮਿਸਤਰੀ, ਦਲਜੀਤ ਢਾਬੇ ਵਾਲਾ, ਮਣੀ ਫੋਰਮੈਨ ਅਤੇ ਭਰਭੂਰ ਸਿੰਘ ਸਰਪੰਚ ਬਾਲਦ ਕੋਠੀ ਹਾਜ਼ਰ ਸਨ।