ਯੂਥ ਵੀਰਾਂਗਣਾਂ ਨੇ 23 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਭਵਾਨੀਗੜ 17 ਅਗਸਤ {ਗੁਰਵਿੰਦਰ ਸਿੰਘ} ਯੂਥ ਵੀਰਾਂਗਣਾਂ (ਰਜਿ. ਦਿੱਲੀ) ਦੀ ਇਕਾਈ ਭਵਾਨੀਗੜ੍ਹ ਵੱਲੋਂ ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਦੇ ਤਹਿਤ ਇੱਥੇ ਸ਼ਹਿਰ ਦੇ 23 ਅਤਿ ਲੋੜਵੰਦ ਪਰਿਵਾਰਾਂ ਨੂੰ ਘਰ ਦਾ ਰਾਸ਼ਨ ਵੰਡਿਆ ਗਿਆ।
ਅਜ਼ਾਦੀ ਦਿਵਸ ਨੂੰ ਸਮਰਪਿਤ ਇਕ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਭਵਾਨੀਗੜ੍ਹ ਦੇ ਥਾਣਾ ਮੁਖੀ ਰਮਨਦੀਪ ਸਿੰਘ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਭਾਵੇਂ ਸਾਡਾ ਦੇਸ਼ ਅਜ਼ਾਦ ਹੋਇਆ ਸੀ ਪਰੰਤੂ ਗਰੀਬੀ ਨੇ ਅਜੇ ਵੀ ਦੇਸ਼ ਨੂੰ ਗੁਲਾਮ ਬਣਾ ਰੱਖਿਆ ਹੈ। ਇਸ ਮੌਕੇ ਉਨ੍ਹਾਂ ਯੂਥ ਵੀਰਾਂਗਣਾਂ ਸੰਸਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੰਡਕੇ ਬਹੁਤ ਹੀ ਵੱਡੀ ਸੇਵਾ ਕੀਤੀ ਜਾ ਰਹੀ ਹੈ।
ਇਸ ਮੌਕੇ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਕਰਿਆਣਾ ਐਸੋਸ਼ੀਏਸ਼ਨ ਦੇ ਆਗੂ ਸੋਮ ਨਾਥ ਗਰਗ ਤੋਂ ਇਲਾਵਾ ਉਕਤ ਸੰਸਥਾ ਦੀਆਂ ਮੈਂਬਰ ਹਾਜਰ ਸਨ।
ਯੂਥ ਵੀਰਾਂਗਣਾਏ ਵੱਲੋਂ 23 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੰਡਣ ਦਾ ਦ੍ਰਿਸ਼।