ਭਵਾਨੀਗੜ੍ਹ ਬਲਾਕ ਵਿੱਚ ਕਰੋਨਾ ਕਾਰਣ 2 ਮੌਤਾਂ ਹੋਈਆਂ
ਭਵਾਨੀਗੜ੍ਹ, 17 ਅਗਸਤ {ਗੁਰਵਿੰਦਰ ਸਿੰਘ} ਕਰੋਨਾ ਬੀਮਾਰੀ ਕਾਰਣ ਬਲਾਕ ਭਵਾਨੀਗੜ੍ਹ ਅੰਦਰ ਅੱਜ 2 ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪਰਵੀਨ ਕੁਮਾਰ ਗਰਗ ਐਸਐਮਓ ਸਰਕਾਰੀ ਸਿਵਲ ਹਸਪਤਾਲ ਭਵਾਨੀਗੜ੍ਹ ਨੇ ਦੱਸਿਆ ਕਿ ਦਿਨੇਸ਼ ਕੁਮਾਰ (53) ਵਾਸੀ ਮੋਹਨ ਨਗਰ ਭਵਾਨੀਗੜ੍ਹ ਦੀ ਵੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਰੋਨਾ ਦੇ ਇਲਾਜ ਦੌਰਾਨ ਮੌਤ ਹੋ ਗਈ। ਉਸ ਦਾ ਸੰਸਕਾਰ ਇਥੇ ਮੁੱਖ ਸਮਸ਼ਾਨ ਘਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਕਰੋਨਾ ਬੀਮਾਰੀ ਦੀ ਲਪੇਟ ਵਿੱਚ ਆਇਆ ਪਿੰਡ ਡੇਹਲੇਵਾਲ ਦਾ ਸਰਪੰਚ ਗੁਰਮੀਤ ਸਿੰਘ ਅੱਜ ਡੀਐਮਸੀ ਲੁਧਿਆਣਾ ਵਿਖੇ ਇਲਾਜ ਦੌਰਾਨ ਆਪਣੀ ਜਿੰਦਗੀ ਦੀ ਬਾਜੀ ਹਾਰ ਗਿਆ।
ਸਸਕਾਰ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ।