ਸੀਨੀਅਰ ਸਿਟੀਜਨ ਦੇ ਬਾਕੀ ਪਰਿਵਾਰ ਦੀ ਕੋਰੋਨਾ ਰਿਪੋਰਟ ਨੈਗੇਟਿਵ
ਭਵਾਨੀਗੜ੍ਹ, 26 ਅਗਸਤ (ਗੁਰਵਿੰਦਰ ਸਿੰਘ): ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਸੀਨੀਅਰ ਸਿਟੀਜਨ ਸੀ.ਡੀ. ਮਿੱਤਲ (74) ਦੇ ਬਾਕੀ ਪਰਿਵਾਰ ਦੀ ਕੋਰੋਨਾ ਸਬੰਧੀ ਰਿਪੋਰਟ ਬੁੱਧਵਾਰ ਨੂੰ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਅੈਤਵਾਰ ਨੂੰ ਸੀ.ਡੀ.ਮਿੱਤਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਕੋਵਿਡ 19 ਕੇਅਰ ਸੈਂਟਰ ਮਾਲੇਰਕੋਟਲਾ ਵਿਖੇ ਸ਼ਿਫਟ ਕਰ ਦਿੱਤਾ ਸੀ ਤੇ ਬਾਕੀ ਪਰਿਵਾਰ ਦੇ ਮੈੰਬਰਾਂ ਨੂੰ ਘਰ ਵਿੱਚ ਹੀ ਏਕਾਂਤਵਾਸ ਕਰਦਿਆਂ ਸੈੰਪਲਿੰਗ ਕੀਤੀ ਗਈ ਤੇ ਅੱਜ ਆਈ ਰਿਪੋਰਟ ਵਿੱਚ ਉਨ੍ਹਾਂ ਦੇ ਪਰਿਵਾਰਕ ਮੈੰਬਰਾਂ ਕਾਂਤਾ ਦੇਵੀ, ਵਿਕਾਸ ਮਿੱਤਲ, ਨਵੀਨ ਮਿੱਤਲ, ਰਜਨੀ ਬਾਲਾ ਸਮੇਤ ਛੋਟੀਆਂ ਬੱਚੀਆਂ ਗੁਰੂਸ਼ਾ ਤੇ ਪ੍ਰੀਸ਼ਾ ਦੀ ਕੋਰੋਨਾ ਸਬੰਧੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਡਾ. ਪ੍ਰਵੀਨ ਕੁਮਾਰ ਗਰਗ ਅੈੱਸ.ਅੈਮ.ਓ ਭਵਾਨੀਗੜ੍ਹ ਨੇ ਪੁਸ਼ਟੀ ਕੀਤੀ ਹੈ।