ਭਵਾਨੀਗੜ ਚ ਕਰੋਨਾ ਨਾਲ ਸਾਬਕਾ ਕੋਸਲਰ ਦੀ ਮੋਤ
ਭਵਾਨੀਗੜ੍ਹ, 30 ਅਗਸਤ (ਗੁਰਵਿੰਦਰ ਸਿੰਘ) - ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਦੇ ਸਾਬਕਾ ਕੌਂਸਲਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਮੱਘਰ ਸਿੰਘ ਘਾਬਦੀਆ ਕੋਰੋਨਾ ਵਾਇਰਸ ਕਾਰਨ ਅਕਾਲ ਚਲਾਣਾ ਕਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਪ੍ਰਵੀਨ ਗਰਗ ਨੇ ਦੱਸਿਆ ਕਿ ਬਖੋਪੀਰ ਨੂੰ ਜਾਂਦੀ ਸੜਕ ਤੇ ਰਹਿੰਦੇ ਸਾਬਕਾ ਕੌਂਸਲਰ ਮੱਘਰ ਸਿੰਘ ਪੁੱਤਰ ਜੰਗ ਸਿੰਘ ਜਿਸ ਨੂੰ ਸਾਹ ਲੈਣ ਦੀ ਤਕਲੀਫ ਹੋਣ ਕਾਰਨ ਰਾਜਿੰਦਰਾ ਹਸਪਤਾਲ ਦਾਖਿਲ ਕਰਾਇਆ ਜਿਥੇ ਉਨ੍ਹਾਂ ਦੀ ਕੀਤੀ ਰਿਪੋਰਟ ਵਿਚ ਉਸ ਨੂੰ ਕੋਰੋਨਾ ਹੋਇਆ ਪਾਇਆ ਗਿਆ ਜਿਸ ਦੌਰਾਨ ਉਨ੍ਹਾਂ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਦੀ ਹਸਪਤਾਲ ਵਿਖੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਲੈਣ ਲਈ ਸਿਹਤ ਵਿਭਾਗ ਦੀ ਟੀਮ ਭੇਜੀ ਜਾ ਰਹੀ ਹੈ, ਸਿਹਤ ਕਰਮੀਆਂ ਵਲੋਂ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ|
 ਮੱਘਰ ਸਿੰਘ ਘਾਬਦੀਆ