ਕੁਰਸੀ ਬਚਾਉਣ ਲਈ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਅਕਾਲੀ
ਬੀਬੀ ਬਾਦਲ ਦੀ ਕੁਰਸੀ ਬਚਾਉਣ ਲਈ ਤਰਲੋਮੱਛੀ ਹੋ ਰਹੇ ਸੁਖਵੀਰ ਬਾਦਲ: ਭਰਾਜ
ਭਵਾਨੀਗੜ 1 ਸਤੰਬਰ {ਗੁਰਵਿੰਦਰ ਸਿੰਘ} ਕੇਂਦਰ ਦੀ ਭਾਜਪਾ ਸਰਕਾਰ ਦੀ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਛੱਡ ਦੇਣ ਕਿਉਂਕਿ ਖੇਤੀ ਆਰਡੀਨੈਂਸਾ ਦੇ ਹੱਕ ਵਿਚ ਵੋਟ ਦੇਣ ਤੋ ਬਾਅਦ ਸੁਖਬੀਰ ਬਾਦਲ ਆਪਣੀ ਪਤਨੀ ਦੀ ਕੁਰਸੀ ਬਚਾਉਣ ਲਈ ਪੰਜਾਬੀਆਂ ਨੂੰ ਲਗਾਤਾਰ ਗੁੰਮਰਾਹ ਕਰ ਰਹੇ ਹਨ ਅਤੇ ਹਰ ਵਾਰ ਪੰਜਾਬ ਲਈ ਕੁਰਬਾਨੀਆਂ ਦੇਣ ਦੀ ਗੱਲ ਕਰ ਰਹੇ ਹਨ। ਕੁਰਬਾਨੀ ਦੀ ਗੱਲ ਕਰਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੁਣ ਤੱਕ ਪੰਜਾਬ ਲਈ ਕੀਤੀ ਇਕ ਵੀ ਕੁਰਬਾਨੀ ਪੰਜਾਬੀਆਂ ਨੂੰ ਦੱਸਣ ਕਿਉਂਕਿ ਅਕਾਲੀ ਦਲ ਨੇ ਧਰਮ ਦੇ ਨਾਮ ਤੇ ਪੰਜਾਬ ਦੀ ਜਨਤਾ ਨੂੰ ਹਮੇਸ਼ਾ ਗੁੰਮਰਾਹ ਕੀਤਾ ਹੈ ਜਿਸ ਕਾਰਨ ਅਕਾਲੀ ਦਲ ਤੋ ਲਗਪਗ ਹਰ ਪੰਜਾਬ ਵਾਸੀ ਜਾਣੂ ਹੋ ਚੁੱਕਿਆ ਹੈ। ਜੇਕਰ ਸੁਖਬੀਰ ਬਾਦਲ ਸੱਚਮੁੱਚ ਪੰਜਾਬ ਅਤੇ ਕਿਸਾਨੀ ਨੂੰ ਬਚਾਉਣ ਦੇ ਹੱਕ ਵਿਚ ਹਨ ਤਾਂ ਕੇਂਦਰ ਵੱਲੋਂ ਲਾਗੂ ਹੋਣ ਜਾ ਰਹੇ ਕਿਸਾਨ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਕੇਂਦਰ ਸਰਕਾਰ ਨੂੰ ਭੇਜਣ ਅਤੇ ਕਿਸਾਨਾਂ ਦੇ ਹੱਕ ਵਿਚ ਖੜਨ ਦਾ ਸਬੂਤ ਦੇਣ।