ਪੈਪਸੀਕੋ ਇੰਡੀਆਂ ਨੇ ਟਰੱਕ ਐਸੋਸੀਏਸ਼ਨ ਦੇ ਵਧਾਏ ਰੇਟ
ਤੇਲ ਦੇ ਰੇਟਾਂ ਚ ਹੋਇਆ ਭਾਰੀ ਵਾਧਾ ਸਮੱਸਿਆਵਾਂ ਲੈ ਕੇ ਆਇਆ :ਜਗਮੀਤ ਸਿੰਘ
ਭਵਾਨੀਗੜ 2 ਸਤੰਬਰ (ਗੁਰਵਿੰਦਰ ਸਿੰਘ) ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਓਪਰੇਟਰ ਐਸੋਸੀਏਸ਼ਨ ਭਵਾਨੀਗੜ ਦੇ ਪ੍ਧਾਨ ਜਗਮੀਤ ਸਿੰਘ ਭੋਲਾ ਬਲਿਆਲ ਨੇ ਅੱਜ ਟਰੱਕ ਯੂਨੀਅਨ ਵਿਖੇ ਟਰੱਕ ਓਪਰੇਟਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੈਪਸੀਕੋ ਇੰਡੀਆ ਲਿਮ. ਨਾਲ ਹੋਈ ਮੀਟਿੰਗ ਵਿਚ ਅਲੱਗ ਅਲੱਗ ਸਟੇਸ਼ਨਾਂ ਦੇ ਭਾੜਿਆਂ ਵਿਚ ਵਾਧਾ ਕੀਤਾ ਗਿਆ। ਪ੍ਧਾਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਤੇਲ ਦੇ ਰੇਟਾਂ ਵਿਚ ਹੋਇਆ ਭਾਰੀ ਵਾਧਾ ਅਤੇ ਲਾਕਡਾਨ ਕਾਰਨ ਟਰੱਕ ਓਪਰੇਟਰਾਂ ਨੂੰ ਵੱਡੀਆਂ ਸਮੱਸਿਆਵਾਂ ਆ ਰਹੀਆਂ ਸਨ। ਇਸ ਸਬੰਧੀ ਪੈਪਸੀਕੋ ਦੇ ਅਧਿਕਾਰੀਆਂ ਨੂੰ ਲੰਮਾ ਸਮਾਂ ਚੱਲੀ ਮੀਟਿੰਗ ਵਿਚ ਜਾਣੂ ਕਰਵਾਇਆ ਤਾਂ ਉਹਨਾਂ ਯੂਨੀਅਨ ਦੇ ਕਿਰਾਏ ਵਿਚ ਭਾਰੀ ਵਾਧਾ ਕਰ ਦਿੱਤਾ ਅਤੇ ਵਿਸ਼ਵਾਸ ਦਿਵਾਇਆ ਲਾਕਡਾਨ ਕਾਰਨ ਪੈਪਸੀਕੋ ਨੂੰ ਵੀ ਵੱਡੀ ਸੱਟ ਵੱਜੀ ਹੈ, ਇਸਦੇ ਬਾਵਜੂਦ ਵੀ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਓਪਰੇਟਰ ਐਸੋਸੀਏਸ਼ਨ ਨੇ ਪੈਪਸੀਕੋ ਦੇ ਮਾਲ ਦੀ ਢੋਆ ਢੁਆਈ ਜਾਰੀ ਰੱਖੀ ਅਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾਂ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਓਪਰੇਟਰ ਐਸੋਸੀਏਸ਼ਨ ਦੇ ਨਾਲ ਖੜੇ ਹਨ। ਪ੍ਰਧਾਨ ਜਗਤੀਰ ਸਿੰਘ ਭੋਲਾ ਨੇ ਟਰੱਕ ਓਪਰੇਟਰਾਂ ਨੂੰ ਅਪੀਲ ਕੀਤੀ ਕਿ ਪੈਪਸੀਕੋ ਦਾ ਮਾਲ ਹਰ ਵਾਰ ਸਮੇਂ ਸਿਰ ਪਹੁੰਚਾਇਆ ਜਾਵੇ। ਉਹਨਾਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਹੀ ਭਾਅ ਵਧੇ ਹਨ ਅਤੇ ਹਲਕੇ ਵਿਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੇ ਟਰੱਕ ਸੁਰੱਖਿਅਤ ਰਹਿੰਦੇ ਹਨ। ਇਸ ਮੌਕੇ ਕੇਵਲ ਸਿੰਘ ਸਰਪੰਚ ਬਾਸੀਅਰਖ, ਨਰਿੰਦਰ ਸਿੰਘ ਸਾਬਕਾ ਸਰਪੰਚ, ਗੋਗੀ ਨਰੈਣਗੜ੍ਹ, ਅਮਰਜੀਤ ਸਿੰਘ ਤੂਰ, ਬਾਲੂ ਤੂਰ, ਸਰਬਜੀਤ ਸਿੰਘ ਬਿੱਟੂ ਸਾਬਕਾ ਪ੍ਰਧਾਨ, ਲਾਲੀ ਫੱਗੂਵਾਲਾ, ਅਜੈਬ ਸਿੰਘ ਬਾਲਦ ਕਲਾਂ, ਗੁੱਡੂ ਨੰਬਰਦਾਰ, ਬੰਟੀ ਢਿਲੋਂ ਸਮੇਤ ਵੱਡੀ ਗਿਣਤੀ ਵਿਚ ਓਪਰੇਟਰ ਹਾਜਰ ਸਨ।
ਤੇਗ ਬਹਾਦਰ ਟਰੱਕ ਓਪਰੇਟਰ ਐਸੋਸੀਏਸ਼ਨ ਭਵਾਨੀਗੜ੍ਹ ਦੇ ਪ੍ਧਾਨ ਸੰਬੋਧਨ ਕਰਦੇ ਹੋਏ।