ਹੱਕੀ ਮੰਗਾਂ ਨੂੰ ਲੈਕੇ ਮੋਦੀ ਸਰਕਾਰ ਦਾ ਫੂਕਿਆ ਪੂਤਲਾ
ਭਵਾਨੀਗੜ 5 ਸਤੰਬਰ (ਗੁਰਵਿੰਦਰ ਸਿੰਘ)ਟੋਲ ਪਲਾਜਾ ਕਾਲਾ ਝਾੜ ਵਿਖੇ ਕਿਸਾਨਾਂ ਮਜ਼ਦੂਰਾਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਜਿਸ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਭੂਪ ਚੰਦ ਚੰਨੋਂ ਕੋਮੀ ਮੀਤ ਪ੍ਧਾਨ ਖੇਤ ਮਜ਼ਦੂਰ ਯੂਨੀਅਨ, ਟੋਲ ਪਲਾਜ਼ਾ ਵਰਕਰਜ ਯੂਨੀਅਨ ਪੰਜਾਬ ਸੀਟੂ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਰੋਨਾਂ ਦੀ ਆੜ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸੋਸਣ ਕਰ ਰਹੀ ਹੈ ਸੈਂਕੜੇ ਸਾਲਾਂ ਤੋਂ ਮਜ਼ਦੂਰਾਂ ਦੇ ਪੱਖ ਵਿੱਚ ਕਿਰਤ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ ਲੱਖਾਂ ਮਜ਼ਦੂਰਾਂ ਦੀ ਛਾਂਟੀ ਕਰ ਦਿੱਤੀ ਹੈ ਉਹਨਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ, ਖੇਤੀਬਾੜੀ ਵਿਰੁੱਧ ਆਰਡੀਨੈਂਸ ਵਾਪਿਸ ਲਏ ਜਾਣ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਕਰੋਨਾਂ ਟੈਸਟ ਅਤੇ ਇਲਾਜ ਮੁਫਤ ਕੀਤੇ ਜਾਣ, ਆਮਦਨ ਟੈਕਸ ਘੇਰੇ ਤੋਂ ਬਾਹਰ ਸਾਰੇ ਲੋਕਾਂ ਦੇ ਖਾਤੇ ਚ 7500 ਰੁਪਏ 6 ਮਹੀਨੇ ਲਗਾਤਾਰ ਪਾਏ ਜਾਣ ਅਤੇ ਮੁਫਤ ਰਾਸਨ ਵਿਵਸਥਾ ਕੀਤੀ ਜਾਵੇ । ਨਸਾ ਤਸਕਰ, ਜਹਰਿਲੀ ਸਰਾਬ ਅਤੇ ਰੇਤ ਮੁਆਫੀਆ ਦੇ ਖਿਲਾਫ ਕਾਰਵਾਈ ਕੀਤੀ ਜਾਵੇ । ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 600 ਅਤੇ 200 ਦਿਨ ਕੰਮ ਦਿੱਤਾ ਜਾਵੇ । ਹਰ ਕਾਮੇ ਨੂੰ ਇੱਕੀ ਹਜਾਰ ਘੱਟੋ ਘੱਟ ਉਜਰਤ ਦਿੱਤੀ ਜਾਵੇ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਮੁਆਫ ਕੀਤੇ ਜਾਣ, ਕਰੋਨਾਂ ਮਾਹਾਮਾਰੀ ਵਿਰੁੱਧ ਲੜਨ ਵਾਲੇ ਕਰਮਚਾਰੀਆਂ ਦੇ ਪੰਜਾਹ ਪੰਜਾਹ ਲੱਖ ਦੇ ਬੀਮੇ ਕੀਤੇ ਜਾਣ, ਇਸ ਮੌਕੇ ਕਾਮਰੇਡ ਦਵਿੰਦਰ ਸਿੰਘ ਨੂਰਪੁਰਾ, ਸਰਪੰਚ ਤਜਿੰਦਰ ਪਾਲ ਸਿੰਘ, ਕਾਲਾ ਝਾੜ ਟੋਲ ਪਲਾਜਾ ਯੂਨੀਅਨ ਪ੍ਰਧਾਨ ਦਵਿੰਦਰਪਾਲ ਸਿੰਘ ਭੱਟੀ, ਮਾਝੀ ਟੋਲ ਪਲਾਜਾ ਵਰਕਰ ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਕਾਲਾ ਝਾੜ, ਗੁਰਪ੍ਰੀਤ ਸਿੰਘ, ਨਰੈਣ ਸਿੰਘ, ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ, ਤੇਜਪਾਲ ਸਰਮਾ,ਨਾਜਰ ਸਿੰਘ, ਨਰਿੰਦਰ ਸਿੰਘ, ਨਿੰਦੀ ਸਿੰਘ,ਜਗਤਾਰ ਸਿੰਘ, ਗੁਰਦੀਪ ਸਿੰਘ, ਪਰਵਿੰਦਰ ਸਿੰਘ, ਗੁਰਦੀਪ ਸਿੰਘ,ਸੁਖਵਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ ।