ਦਲਿਤ ਵਿਰੋਧੀ ਰਵੱਈਏ ਖਿਲਾਫ਼ ਥਾਣਾ ਭਵਾਨੀਗੜ ਦਾ ਘਿਰਾਓ
ਭਵਾਨੀਗੜ 6 ਸਤੰਬਰ (ਗੁਰਵਿੰਦਰ ਸਿੰਘ) ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਭਵਾਨੀਗੜ੍ਹ ਥਾਣੇ ਦਾ ਘਿਰਾਓ ਕੀਤਾ ਗਿਆ ਜਿਸ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਇਕਾਈ ਪ੍ਰਧਾਨ ਗੁਰਚਰਨ ਸਿੰਘ ਘਰਾਚੋਂ ਅਤੇ ਮੱਘਰ ਸਿੰਘ ਤੇ ਮਿੱਠੂ ਸਿੰਘ ਨੇ ਦੱਸਿਆ ਕਿ ਕੀ ਪਿੰਡ ਘਰਾਚੋਂ ਦੇ ਦਲਿਤ ਡੰਮੀ ਬੋਲੀ ਰੱਦ ਕਰਾਉਣ ਲਈ ਪਿਛਲੇ ਚਾਰ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਜਿਸ ਸਬੰਧੀ ਪੁਲਿਸ ਦਾ ਰਵੱਈਆ ਸ਼ੁਰੂ ਤੋਂ ਦਲਿਤ ਵਿਰੋਧੀ ਅਤੇ ਸਿਆਸੀ ਸ਼ਹਿ ਉੱਪਰ ਪਿੰਡਾਂ ਦੇ ਧਨਾਡ ਚੌਧਰੀਆਂ ਰਾਹੀਂ ਡੰਮੀ ਬੋਲੀ ਕਾਰਾਂ ਦੇ ਪੱਖ ਵਿੱਚ ਭੁਗਤਿਆ ਹੈ ਅਤੇ ਹੁਣ ਪੁਲਸ ਵੱਲੋਂ ਦਲਿਤਾਂ ਜਿਸ ਨੂੰ ਕਿ ਪੰਜਾਬ ਦੇ ਮਿਹਨਤਕਸ਼ ਅਤੇ ਅਣਖੀ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਨੂੰ ਨੋਟਿਸ ਕੱਢ ਕੇ ਥਾਣੇ ਦਰਬਾਰੇ ਹਾਜ਼ਰੀ ਭਰਨ ਅਤੇ ਪਰਚੇ ਪਾਉਣ ਅਤੇ ਗ੍ਰਿਫਤਾਰੀ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਖਿਲਾਫ਼ ਅੱਜ ਪੁਲਸ ਥਾਣਾ ਭਵਾਨੀਗੜ੍ਹ ਦਾ ਘਿਰਾਓ ਕੀਤਾ ਗਿਆ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਥਾਣੇ ਨੂੰ ਸਾਰੇ ਪਾਸਿਓਂ ਜਿੰਦਰਾ ਮਾਰ ਕੇ ਬੰਦ ਕਰ ਲਿਆ ਗਿਆ ਅਤੇ ਦਲਿਤਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਇੱਥੇ ਹੀ ਜਥੇਬੰਦੀ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਥਾਣੇ ਦਰਬਾਰੇ ਕੋਈ ਵੀ ਹਾਜ਼ਰੀ ਨਹੀਂ ਭਰੇਗਾ ਅਤੇ ਇਸ ਦਾ ਮੂੰਹ ਤੋੜ ਜਵਾਬ ਦੇਣ ਲਈ ਪੰਦਰਾਂ ਸਤੰਬਰ ਨੂੰ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਭੁੱਖ ਵਿੱਚ ਜੇਕਰ ਪੁਲਿਸ ਪ੍ਸ਼ਾਸਨ ਦੁਆਰਾ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਥਾਣੇ ਅੱਗੇ ਦਲਿਤਾਂ ਵੱਲੋਂ ਪੱਕੇ ਤੌਰ ਉੱਪਰ ਨਾ ਲਾਇਆ ਜਾਵੇਗਾਅੰਤ ਪੁਲਸ ਪ੍ਰਸ਼ਾਸਨ ਵੱਲੋਂ ਡੀਐੱਸਪੀ ਆਰ ਬੂਟਾ ਸਿੰਘ ਗਿੱਲ ਹਸਰਤੋਂ ਰਮਨਦੀਪ ਸਿੰਘ ਅਤੇ ਤਹਿਸੀਲਦਾਰ ਗੁਰਲੀਨ ਕੌਰ ਵੱਲੋਂ ਆ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਫਰਜ਼ੀ ਪਰਚੇ ਰੱਦ ਕੀਤੇ ਜਾਣਗੇ ਤੇ ਦਲਿਤਾਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਕੀਤਾ ਜਾਵੇਗਾ ਇਸ ਸਮੇਂ ਸੁਖਵਿੰਦਰ ਸਿੰਘ ਬਟੜਿਆਣਾ, ਹਰਜਿੰਦਰ ਸਿੰਘ ਝਨੇੜੀ ,ਸਰਪੰਚ ਬੇਅੰਤ ਸਿੰਘ ਤੋਲੇਵਾਲ ,ਚਰਨ ਸਿੰਘ ਬਾਲਦ ਕਲਾਂ ਪਰਮਜੀਤ ਕੌਰ ਚਰਨਜੀਤ ਕੌਰ ਪ੍ਰਦੀਪ ਸਿੰਘ ਆਦਿ ਮੌਜੂਦ ਸਨ