ਕੰਗਨਾ ਰਣਾਵਤ ਦੇ ਹੱਕ ਚ ਡਟੀ ਸਿਵ ਸੇਨਾ ਹਿੰਦੁਸਤਾਨ
ਮਹਿਲਾ ਵਿੰਗ ਵੱਲੋ ਸੰਜੇ ਰਾਊਤ ਦਾ ਫੂਕਿਆ ਪੁਤਲਾ
ਪਟਿਆਲਾ {ਗੁਰਵਿੰਦਰ ਸਿੰਘ} ਪਵਨ ਗੁਪਤਾ ਰਾਸਟਰੀ ਪ੍ਮੁੱਖ ਸਿਵ ਸੇਨਾ ਹਿੰਦੁਸਤਾਨ ਦੇ ਦਿਸਾ ਨਿਰਦੇਸ ਅਨੁਸਾਰ ਰਾਜਵੀਰ ਕੋਰ ਵਰਮਾ ਪੰਜਾਬ ਪ੍ਧਾਨ ਮਹਿਲਾ ਵਿੰਗ ਸਿਵ ਸੇਨਾ ਹਿੰਦੁਸਤਾਨ ਅਤੇ ਪ੍ਦੀਪ ਵਰਮਾ ਪੰਜਾਬ ਇੰਚਾਰਜ ਵਿਦਿਆਰਥੀ ਵਿੰਗ ਸਿਵ ਸੇਨਾ ਹਿੰਦੁਸਤਾਨ ਜੀ ਦੀ ਅਗਵਾਈ ਵਿੱਚ ਸੰਜੇ ਰਾਉਤ ਸਪੋਸਕਸ ਪਰਸਨ ਬਾਲ ਠਾਕਰੇ ਸਿਵ ਸੇਨਾ ਮਹਾਰਾਸਟਰ ਦਾ ਪੁਤਲਾ ਫੂਕਿਆ ਗਿਆ ਕਿਉਕਿ ਪਿਛਲੇ ਦਿਨੀ ਕੰਗਨਾ ਰਣਾਵਤ ਬੋਲੀਵੁੱਡ ਐਕਟਰਸ ਦੁਆਰਾ ਬੋਲੀਵੁੱਡ ਵਿੱਚ ਡਰੱਗ ਮਾਫੀਆ ਦਾ ਪਰਦਾਫਾਸ ਕਰਨ ਲਈ ਅਪਨੀ ਅਵਾਜ ਉਠਾਈ ਹੈ ਜਿਸਦੇ ਕਾਰਣ ਸੁਪਰੀਮ ਕੋਰਟ ਵੱਲੋ ਮਿ੍ਤਕ ਸੁਸ਼ਾਂਤ ਸਿੰਘ ਰਾਜਪੂਤ ਬੋਲੀਵੁਡ ਅਭਿਨੇਤਾ ਦੇ ਮੋਤ ਦੀ ਇਨਕੁਆਰੀ ਸੀ.ਬੀ.ਆਈ. ਅਤੇ ਐਨ.ਬੀ.ਸੀ ਅਤੇ ਈ.ਡੀ ਤੋ ਮਹਾਰਾਸਟਰ ਵਿੱਚ ਕਰਵਾਈ ਜਾ ਰਹੀ ਹੈ ਜਿਸ ਨਾਲ ਬਹੁਤ ਸਾਰੇ ਨਾਮੀ ਵਿਅਕਤੀ , ਅਭਿਨੇਤਾਵਾਂ, ਨੇਤਾਵਾਂ ਦਾ ਨਾਮ ਉਜਾਗਰ ਹੋ ਰਿਹਾ ਹੈ ਅਤੇ ਉਹਨਾਂ ਦੇ ਗੈਰ ਕਾਨੂੰਨੀ ਕੰਮਾਂ ਦਾ ਰਾਜ ਖੁੱਲ ਰਿਹਾ ਹੈ ਜਿਸ ਦੇ ਕਾਰਣ ਮਹਾਰਾਸਟਰ ਸਰਕਾਰ ਦਾ ਬੁਲਾਰਾ ਸੰਜੇ ਰਾਊਤ ਕਾਂਗਨਾ ਰਣਾਵਤ ਨੂੰ ਮਹਾਰਾਸਟਰ ਵਿੱਚ ਨਾ ਵੜਨ ਦੀ ਧਮਕੀ ਦੇ ਰਿਹਾ ਹੈ ਅਤੇ ਇੱਕ ਮਹਿਲਾ ਨਾਲ ਇਸ ਪ੍ਕਾਰ ਦੁਰਵਿਵਹਾਰ ਕਰਨਾ ਇੱਕ ਮੰਦਭਾਗੀ ਕੰਮ ਹੈ ਅਤੇ ਸੱਚਾਈ ਨੂੰ ਖਤਮ ਕਰਨ ਦੀ ਕੋਸਿਸ ਕਰ ਰਿਹਾ ਹੈ ਅਤੇ ਮੁੰਬਈ ਵਿੱਚ ਇਕ ਮਹਿਲਾ ਅਭਿਨੇਤਰੀ ਨਾਲ ਮਾੜਾ ਸਲੂਕ ਕਰਕੇ ਪੂਰੇ ਭਾਰਤ ਦੀ ਮਹਿਲਾਵਾਂ ਨੂੰ ਚੈਲਜ ਦਿੱਤਾ ਹੈ ਪਰ ਸੰਜੇ ਰਾਊਤ ਦੀ ਇਹ ਬਹੁਤ ਵੱਡੀ ਗਲਤੀ ਹੈ ਕਿ ਇਕ ਭਾਰਤੀ ਮਹਿਲਾ ਨੂੰ ਸਰੇਆਮ ਧਮਕੀ ਦੇ ਰਿਹਾ ਹੈ ਕਿ ਤੂੰ ਮੁੰਬਈ ਵਿੱਚ ਵੜ ਕੇ ਦਿਖਾਈ ਜੇਕਰ ਸੰਜੇ ਰਾਊਤ ਦੀ ਮੁੰਬਈ ਸਰਕਾਰ ਨੂੰ ਕਾਂਗਨਾ ਰਣਾਵਤ ਦੇ ਸੱਚ ਬੋਲਣ ਨਾਲ ਕੋਈ ਭੇਦ ਖੁੱਲਣ ਦਾ ਡਰ ਹੈ ਤਾਂ ਹੀ ਸੰਜੇ ਰਾਊਤ ਸੱਚ ਨੂੰ ਲੁਕਾਉਣ ਦੀ ਕੋਸਿਸ ਵਿੱਚ ਧਮਕੀਆ ਦੇ ਰਿਹਾ ਹੈ ,,ਪੂਰੇ ਭਾਰਤ ਦੀ ਮਹਿਲਾਵਾਂ ਵਿੱਚ ਸੰਜੇ ਰਾਊਤ ਦੇ ਖਿਲਾਫ ਭਾਰੀ ਗੁੱਸਾ ਹੈ ਜਿਸਦੇ ਨਤੀਜੇ ਭੁਗਤਣ ਲਈ ਤਿਆਰ ਰਹੇ ਮੁੰਬਈ ਸਰਕਾਰ,,ਇਸ ਮੋਕੇ ਕੋਵਿਡ 19 ਨੂੰ ਧਿਆਨ ਵਿੱਚ ਰੱਖ ਕੇ ਸ਼ੰਜੇ ਰਾਊਤ ਸਪੋਸਕਪਰਸਨ ਮੁੰਬਈ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਦਰਸਨ ਸੀ੍ਮਤੀ ਰਾਜਵੀਰ ਕੋਰ ਵਰਮਾ ਪੰਜਾਬ ਪ੍ਧਾਨ ਹਿੰਦੁਸਤਾਨ ਮਹਿਲਾ ਸੈਨਾ ਸਿਵ ਸੇਨਾ ਹਿੰਦੁਸਤਾਨ ਜੀ ਦੁਆਰਾ ਕੀਤਾ ਗਿਆ, ਇਸ ਮੋਕੇ ਉਪੱਰ ਸੀ੍ਮਤੀ ਮੋਨਿਕਾ ਵਾਲੀਆ ਪਟਿਅਾਲਾ ਸਹਿਰੀ ਮਹਿਲਾ ਪ੍ਧਾਨ , ਅਮਨ ਸੂਦ, ਸਿਵਰਾਜ ਗੁਪਤਾ ਅਤੇ ਵਿਦਿਆਰਥੀ ਵਿੰਗ ਪੰਜਾਬ ਇੰਚਾਰਜ ਪ੍ਦੀਪ ਵਰਮਾ ਵੀ ਮੋਜੂਦ ਸਨ