ਕਿਸਾਨਾਂ ਦੇ ਹੱਕ ਚ ਆਈ 'ਜ਼ਬਰ ਜ਼ੁਲਮ ਵਿਰੋਧੀ ਫ਼ਰੰਟ ਪੰਜਾਬ '
ਕੇਂਦਰ ਖਿਲਾਫ ਜੰਮ ਕੇ ਕੀਤੀ ਨਾਰੇਬਾਜੀ
ਗੁਰਵਿੰਦਰ ਸਿੰਘ {ਭਵਾਨੀਗੜ} ਅੱਜ ਜ਼ਬਰ ਜ਼ੁਲਮ ਵਿਰੋਧੀ ਫ਼ਰੰਟ ਪੰਜਾਬ ਅਤੇ ਭਵਾਨੀਗੜ ਦੇ ਪ੍ਰਾਪਰਟੀ ਡੀਲਰਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਜਿਸ ਨੇ ਕਿਸਾਨੀ ਅਤੇ ਮਜ਼ਦੂਰਾਂ ਨੂੰ ਖ਼ਤਮ ਕਰਨ ਲਈ ਖੇਤੀ ਆਰਡੀਨੈਂਸ ਪਾਸ ਕੀਤੇ ਦੇ ਵਿਰੋਧ ਵਿੱਚ ਜੰਮ ਕੇ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕੀਤਾ ਮੌਕੇ ਤੇ ਬੋਲਦਿਆਂ ਫਰੰਟ ਪ੍ਰਧਾਨ ਧਰਮਪਾਲ ਸਿੰਘ , ਨਿਰਮਲ ਸਿੰਘ ਭੜੋ ਅਤੇ ਜਸਵਿੰਦਰ ਸਿੰਘ ਚੋਪੜਾ ਨੇ ਕਿਹਾ ਕਿ ਇਸ ਆਰਡੀਨੈਂਸ ਨਾਲ ਇਕੱਲਾ ਕਿਸਾਨ ਹੀ ਨਹੀਂ ਹਰ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ ਕਿਉਂਕਿ ਸਾਰੇ ਵਰਗ ਕਿਸੇ ਨਾ ਕਿਸੇ ਰੂਪ ਵਿੱਚ ਕਿਸਾਨੀ ਨਾਲ਼ ਜੁੜੇ ਹੋਏ ਹਨ ਉਹਨਾਂ ਕਿਹਾ ਅਗਰ ਸਰਕਾਰ ਨੇ ਇਹ ਆਰਡੀਨੈਂਸ ਵਾਪਸ ਨਾ ਲਿਆ ਤਾਂ ਫ਼ਰੰਟ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ, ਇਸੇ ਤਰਾਂ ਪ੍ਰਾਪਰਟੀ ਡੀਲਰ ਪ੍ਰਧਾਨ ਜੱਗਾ ਸਿੰਘ ਬਾਲਦ ਖੁਰਦ ਨੇ ਕਿਹਾ ਕਿ ਇਸ ਨਾਲ ਮਾਰੂ ਆਰਡੀਨੈਂਸ ਨਾਲ਼ ਪ੍ਰਾਪਰਟੀ ਡੀਲਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ । ਇਸ ਮੌਕੇ ਪਰਦੁਮਣ ਸਿੰਘ ਕਾਲਾਝਾੜ, ਭਰਪੂਰ ਸਿੰਘ ਸਰਪੰਚ, ਸੁਖਚੈਨ ਫ਼ੌਜੀ, ਗੁਰਤੇਜ ਸਿੰਘ, ਜਸਵਿੰਦਰ ਸਿੰਘ ਨਦਾਮਪੁਰ, ਭਗਵਾਨ ਸਿੰਘ ਕਪਿਆਲ, ਅਵਤਾਰ ਸਿੰਘ ,ਮਣੀ ਫੋਰਮੈਨ ਅਤੇ ਜੀਤ ਸਿੰਘ ਘੁੰਮਣ ਹਾਜ਼ਰ ਸਨ
ਕਿਸਾਨਾਂ ਦੇ ਹੱਕ ਚ ਅਤੇ ਕੇਂਦਰ ਖਿਲਾਫ ਨਾਰੇਬਾਜੀ ਕਰਦੇ ਫਰੰਟ ਆਗੂ