ਪ੍ਦਰਸ਼ਨ ਦੋਰਾਨ ਟੋਲ ਵਰਕਰਾ ਨਹੀ ਕੱਟਿਆ ਟੋਲ ਟੈਕਸ
ਹੱਕੀ ਮੰਗਾ ਲਈ ਕੀਤਾ ਜੋਰਦਾਰ ਪ੍ਦਰਸ਼ਨ
ਗੁਰਵਿੰਦਰ ਸਿੰਘ {ਭਵਾਨੀਗੜ} ਮਾਝੀ ਟੋਲ ਪਲਾਜਾ ਟੀ,ਸੀ,ਆਈ, ਐਲ ਕੰਪਨੀ ਦੇ ਵਰਕਰਾਂ ਨੇ ਧਰਨੇ ਦੌਰਾਨ ਰੋਸ ਪ੍ਰਦਰਸ਼ਨ ਕਰ ਟੋਲ ਪਲਾਜਾ ਵਹੀਕਲ ਚਾਲਕਾਂ ਲਈ ਫ੍ਰੀ ਕੀਤਾ ਇਸ ਦੌਰਾਨ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਮਾਲਵਾ ਜੋਨ ਦੇ ਟੋਲ ਪਲਾਜਾ ਵਰਕਰਾਂ ਨੇ ਹਿੱਸਾ ਲਿਆ ਵਰਕਰਾਂ ਨੇ ਰੋਸ ਪ੍ਰਦਰਸ਼ਨ ਮੌਕੇ ਕਿਹਾ ਕਿ ਟੋਲ ਪਲਾਜਾ ਕੰਪਨੀ ਟੀ,ਸੀ,ਆਈ,ਐਲ, ਮੈਨੇਜ ਮੈਂਟ ਸ਼ਰੇਆਮ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਸਾਡਾ ਸੋਸਣ ਕਰ ਰਹੀ ਹੈ ਲੰਮੇ ਸਮੇਂ ਤੋਂ ਸਾਡੇ ਵਰਕਰਾਂ ਦੇ ਲੱਖਾਂ ਰੁਪਏ ਬਕਾਏ ਦੀ ਅਦਾਇਗੀ ਨਹੀਂ ਕੀਤੀ ਗਈ, ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ, ਬਕਾਏ ਮੰਗਣ ਵਾਲੇ ਵਰਕਰਾਂ ਨੂੰ ਜਬਰੀ ਨੌਕਰੀਓਂ ਹਟਾਉਣ ਦੇ ਫਰਮਾਨ ਜਾਰੀ ਕਰ ਦਿੱਤੇ ਗਏ ਅਤੇ ਬਾਹਰੀ ਸਟੇਟਾਂ ਤੋਂ ਵਰਕਰ ਲਿਆ ਕੇ ਲੋਕਲ ਪੰਜਾਬੀ ਵਰਕਰਾਂ ਨੂੰ ਹਟਾਇਆ ਜਾ ਰਿਹਾ ਹੈ, 10 ਸਾਲਾਂ ਤੋਂ ਨੌਕਰੀ ਕਰ ਰਹੇ ਵਰਕਰਾਂ ਨੂੰ ਕਰੋਨਾਂ ਦੀ ਆੜ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮੌਕੇ ਕਿਸਾਨ ਯੂਨੀਅਨ ਡਕੋਂਦਾ ਆਗੂਆਂ ਅਸੀਂ ਟੋਲ ਪਲਾਜਾ ਵਰਕਰ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਟੋਲ ਪਲਾਜਾ ਕੰਪਨੀ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੁਚਿਧਾ ਨਹੀਂ ਹੁੰਦੀ ਤਾਂ ਉਹਨਾਂ ਵੱਡੇ ਪੱਧਰ ਤੇ ਸੰਘਰਸ਼ ਜਾਰੀ ਰੱਖਣਗੇ ਜਿਸ ਦੀ ਜਿੰਮੇਵਾਰੀ ਟੋਲ ਕੰਪਨੀ ਦੀ ਹੋਵੇਗੀ ਇਸ ਮੌਕੇ ਕਿਸਾਨ ਆਗੂ ਰਾਮ ਸਿੰਘ ਮਟਰਾਂ, ਗੁਰਤੇਜ ਸਿੰਘ ਝਨੇੜੀ ਪ੍ਰਧਾਨ ਸਾਬਕਾ ਟਰੱਕ ਯੂਨੀਅਨ ਭਵਾਨੀਗੜ੍ਹ, ਸੁਖਦੇਵ ਸਿੰਘ ਬਲਦ ਜਰਨਲ ਸਕੱਤਰ ਬੀ,ਕੇ,ਯੂ, ਡਕੋਂਦਾ, ਨਛੱਤਰ ਸਿੰਘ ਝਨੇੜੀ,ਸੀਨੀਅਰ ਮੀਤ ਪ੍ਰਧਾਨ ਬੀ,ਕੇ, ਯੂ, ਡਕੋਂਦਾ, ਅੰਗਰੇਜ਼ ਸਿੰਘ ਮਾਝੀ ਕਿਸਾਨ ਯੂਨੀਅਨ ਡਕੋਂਦਾ, ਦਰਸ਼ਨ ਸਿੰਘ ਲਾਡੀ ਮੀਤ ਪ੍ਰਧਾਨ ਟੋਲ ਪਲਾਜਾ ਵਰਕਰ ਯੂਨੀਅਨ, ਗੁਰਪ੍ਰੀਤ ਸਿੰਘ ਮਾਝੀ, ਮਹੇਸ਼ ਕੁਮਾਰ ਮਾਝੀ, ਸਤਨਾਮ ਸਿੰਘ, ਆਦਿ ।