ਐਸਐਸਪੀ ਸੰਗਰੂਰ ਖਿਲਾਫ ਕੀਤੀ ਬਿਆਨਬਾਜ਼ੀ ਗਲਤ ਕਰਾਰ
ਸੰਘਰਸ਼ ਕਮੇਟੀ ਦੇ ਬਿਆਨ ਨਾਲੋਂ ਨਾਤਾ ਤੋੜਿਆ
ਭਵਾਨੀਗੜ  29 ਅਕਤੂਬਰ (ਗੁਰਵਿੰਦਰ ਸਿੰਘ) ਜਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਵੱਲੋਂ ਪਿੰਡ ਬਾਲਦ ਕਲਾਂ ਵਿਖੇ ਮੀਟਿੰਗ ਕਰਕੇ ਐਸਐਸਪੀ ਸੰਗਰੂਰ ਖਿਲਾਫ ਮੀਡੀਏ ਵਿੱਚ ਕੀਤੀ ਬਿਆਨਬਾਜ਼ੀ ਨੂੰ ਗਲਤ ਕਰਾਰ ਦਿੰਦਿਆਂ ਦਲਿਤਾਂ ਦੀ ਲੋਕਲ ਕਮੇਟੀ ਦੇ ਆਗੂਆਂ ਅਤੇ ਪਿੰਡ ਦੇ ਪੰਚਾਇਤੀ ਨੁਮਾਇੰਦਿਆਂ ਨੇ ਸਾਵਧਾਨ ਕੀਤਾ ਕਿ ਪਿੰਡ ਦੇ ਸ਼ਾਤੀਪੂਰਣ ਮਾਹੌਲ ਅੰਦਰ  ਤਣਾਅ ਪੈਦਾ ਕਰਨ ਤੋਂ ਗੁਰੇਜ਼ ਕੀਤਾ ਜਾਵੇ।  ਗੁਰੂ ਰਵਿਦਾਸ ਤੇ ਬਾਬਾ ਜੀਵਨ ਸਿੰਘ ਕਮੇਟੀ ਬਾਲਦ ਕਲਾਂ ਦੇ ਆਗੂ ਜਰਨੈਲ ਸਿੰਘ, ਹਰਜਿੰਦਰ ਸਿੰਘ, ਦੇਵ ਸਿੰਘ ਅਤੇ ਰਾਮਪਾਲ ਸਿੰਘ ਨੇ ਕਿਹਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜਮੀਨ ਸਬੰਧੀ ਸੰਘਰਸ਼ ਦੌਰਾਨ ਦਲਿਤਾਂ ਉੱਤੇ ਹੋਏ ਪਰਚਿਆਂ ਬਾਰੇ ਪ੍ਰਸਾਸ਼ਨ ਅਤੇ ਪਿੰਡ ਦੇ ਨੁਮਾਇੰਦਿਆਂ ਨਾਲ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਹੋ ਗਿਆ ਸੀ ਅਤੇ ਹੁਣ ਕਾਫੀ ਸਮੇਂ ਤੋਂ ਸ਼ਾਤੀ ਪੂਰਣ ਢੰਗ ਨਾਲ਼ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਕਮੇਟੀ ਦੇ ਬਿਆਨ ਨਾਲੋਂ ਨਾਤਾ ਤੋੜਦੇ ਹਨ । ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਕਾਫੀ ਸਮੇਂ ਤੋਂ ਠੀਕ ਢੰਗ ਨਾਲ਼ ਦਲਿਤ ਵਾਹ ਰਹੇ ਹਨ । ਉਨ੍ਹਾਂ ਵੱਖ ਵੱਖ ਸੰਸਥਾਵਾਂ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ  ।