ਬਾਬੂ ਗਰਗ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਦਾ ਜਥਾ ਨਾਭਾ ਰਵਾਨਾ
ਗੁਰਵਿੰਦਰ ਸਿੰਘ ਰੋਮੀ (ਭਵਾਨੀਗੜ)ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿੱਚ ਨਾਭਾ ਵਿਖੇ ਸ਼ਰੋਮਣੀ ਅਕਾਲੀ ਦਲ ਦਾ ਜਥਾ ਰਵਾਨਾ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਸੀਨੀਅਰ ਲੀਡਰ ਹੈਪੀ ਰੰਧਾਵਾ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਆਂਚਲ ਗਰਗ ਨੇ ਕਿਹਾ ਕਿ ਅੱਜ ਨਾਭਾ ਵਿਖੇ ਸ਼ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਕਰਪਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾੳ ਕੀਤਾ ਜਾਵੇਗਾ। ਕਾਂਗਰਸ ਪਾਰਟੀ ਦੇ ਇਸ ਮੰਤਰੀ ਨੇ ਜੋ ਐਸ ਸੀ ਵਿਦਿਆਰਥੀਆਂ ਦੇ ਵਜੀਫੇ ਖਾਦੇ ਹਨ ਅਤੇ ਜਿਹੜਾ 64 ਕਰੋੜ ਰੁਪਏ ਦਾ ਘੋਟਾਲਾ ਕੀਤਾ ਹੈ ਇਸ ਸੰਬੰਧੀ ਸਾਧੂ ਸਿੰਘ ਤੁਰੰਤ ਮੰਤਰੀ ਮੰਡਲ ਤੋਂ ਅਸਤੀਫਾ ਦੇਵੇ ਅਤੇ ਨਾਲ ਹੀ ਸੀ ਬੀ ਆਈ ਜਾਂਚ ਕਰਾਉਣ ਦੀ ਵੀ ਮੰਗ ਕੀਤੀ। ਉਹਨਾਂ ਇਹ ਵੀ ਕਿਹਾ ਕਿ ਅਗਰ ਸਾਧੂ ਸਿੰਘ ਨੇ ਅਸਤੀਫਾ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ ਲੋੜ ਪਈ ਤਾਂ ਕੈਪਟਨ ਦੇ ਮੋਤੀ ਮਹਿਲ ਤੱਕ ਪਹੁੰਚ ਕਰਾਂਗੇ। ਅੱਜ ਦੇ ਇਸ ਮੌਕੇ ਤੇ ਸ਼ਮਸ਼ੇਰ ਸਿੰਘ ਬੱਬੂ, ਗੁਰਵਿੰਦਰ ਸੱਗੂ, ਮਨਦੀਪ ਸਿੰਘ ਦੀਪੀ, ਜਗਦੀਪ ਸਿੰਘ ਮੀਚੂ, ਸਤਗੁਰ ਸਿੰਘ ਡੁਗਲਾ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।