ਹਾਰਦਿੱਕ ਕਾਲਜ ਆਫ ਅੈਜੁਕੇਸ਼ਨ ਦੇ ਬੀ ਅੈਡ ਦਾ ਨਤੀਜਾ ਰਿਹਾ ਸ਼ਾਨਦਾਰ
ਰੀਤੂ.ਤਾਨੀਆ.ਜੈਸਮੀਨ ਤੇ ਨਵਨੀਤ ਨੇ ਮਾਰੀ ਬਾਜੀ
ਗੁਰਵਿੰਦਰ ਸਿੰਘ ਰੋਮੀ (ਭਵਾਨੀਗੜ) ਪੰਜਾਬੀ ਯੁਨੀਵਰਸਿਟੀ ਪਟਿਆਲਾ ਵਲੋ ਬੀ ਅੈਡ ਭਾਗ ਦੂਜਾ ਸਮੈਸਟਰ ਚੋਥਾ ਦੇ ਨਤੀਜੇ ਅੈਲਾਨ ਕੀਤੇ ਗਏ ਜਿਸ ਵਿੱਚ ਇਲਾਕੇ ਦੇ ਵਿਦਿਆਰਥੀਆਂ ਨੇ ਚੰਗੀਆਂ ਮੱਲਾਂ ਮਾਰਦਿਆ ਜਿਥੇ ਆਪਣਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਓੁਥੇ ਹੀ ਓੁਹਨਾ ਆਪਣੇ ਵਿਦਿਅਕ ਅਦਾਰੇ ਅਤੇ ਅਧਿਆਪਕਾ ਦਾ ਨਾਮ ਵੀ ਚਮਕਾਇਆ । ਅੱਜ ਅੈਲਾਨ ਕੀਤੇ ਨਤੀਜਿਆਂ ਵਿੱਚ ਇਲਾਕੇ ਦਾ ਸਿਰਕੱਢ ਕਾਲਜ ਹਾਰਦਿਕ ਕਾਲਜ ਆਫ ਅੈਜੁਕੇਸ਼ਨ ਭਵਾਨੀਗੜ ਦਾ ਬੀ ਅੈਡ ਦਾ ਨਤੀਜਾ ਸੋ ਪ੍ਰਤੀਸ਼ਤ ਰਿਹਾ । ਕਾਲਜ ਦੀ ਵਿਦਿਆਰਥਣ ਰੀਤੂ ਮੰਗਲਾ ਨੇ 92 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਓੁਥੇ ਹੀ ਤਾਨੀਆ ਗੁਪਤਾ ਅਤੇ ਜੈਸਮੀਨ ਗੋਇਲ ਨੇ 91 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਸਥਾਨ ਤੇ ਨਵਰੀਤ ਕੋਰ ਨੇ 90 ਪ੍ਰਤੀਸ਼ਤ ਅੰਕ ਹਾਸਲ ਕਰਦਿਆਂ ਕਾਲਜ ਚੋ ਤੀਜਾ ਸਥਾਨ ਪ੍ਰਾਪਤ ਕਰਦਿਆਂ ਬਾਜੀ ਮਾਰੀ । ਕਾਲਜ ਦੇ ਬਾਕੀ ਵਿਦਿਆਰਥੀਆਂ ਨੇ ਵੀ ਚੰਗਾ ਪ੍ਰਦਰਸ਼ਨ ਕਰਦਿਆਂ 85 ਪ੍ਰਤੀਸ਼ਤ ਤੋ ਓੁਪਰ ਅੰਕ ਹਾਸਲ ਕੀਤੇ । ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ ਅਜੈ ਗੋਇਲ ਨੇ ਵਿਦਿਆਰਥੀਆਂ ਨੂੰ ਮੁਬਾਰਬਾਦ ਦਿੰਦੇ ਹੋਏ ਓੁਹਨਾ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ । ਕਾਲਜ ਦੇ ਚੇਅਰਮੈਨ ਅਰਵਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਮੁਬਾਰਕਬਾਦ ਦਿੱਤੀ । ਇਸ ਮੋਕੇ ਮੈਨੇਜਰ ਮੈਬਰ ਰਾਜਿੰਦਰ ਮਿੱਤਲ. ਪ੍ਰਵੇਸ਼ ਗੋਇਲ. ਮੋਹਿਤ ਮਿੱਤਲ. ਰੀਟਾ ਰਾਣੀ. ਰਜਨੀ ਰਾਣੀ. ਨੀਰਜ ਰਾਣੀ. ਰਾਜੇਸ਼ ਕੁਮਾਰ. ਜਸਪ੍ਰੀਤ ਕੋਰ ਅਤੇ ਮਨਦੀਪ ਕੋਰ ਵੀ ਹਾਜਰ ਸਨ ।