ਸੰਗਰੂਰ ਚ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਕਰਵਾ ਚੌਥ ਦੀ ਕਹਾਣੀ ਮੰਦਿਰਾਂ ਚ ਤੇ ਮੁਹੱਲੇ ਦੀਆਂ ਅੋਰਤਾ ਨੇ ਘਰਾਂ ਚ ਵੀ ਸੁਣੀ
ਸੰਗਰੂਰ 4 ਨਵੰਬਰ ( ਮਾਲਵਾ ਬਿਉਰੋ) ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਸੰਗਰੂਰ ਵਿਖੇ ਵੀ ਸੁਹਾਗਣਾਂ ਵਲੋਂ ਰਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਮੌਕੇ ਸੁਹਾਗਣਾ ਵਲੋਂ ਆਪਣੇ ਵਰ (ਪਤੀ) ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਸਾਰਾ ਦਿਨ ਭੁੱਖੇ ਪਿਆਸੇ ਰਹਿ ਕੇ ਵਰਤ ਰੱਖਿਆ ਗਿਆ। ਸਵੇਰੇ ਤਾਰਿਆਂ ਦੀ ਛਾਂ ਚ ਸੁਹਾਗਣਾਂ ਨੇ ਸਰਗੀ ਖਾ ਕੇ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ਤੇ ਸਾਰਾ ਦਿਨ ਬਿਨਾਂ ਖਾਣ ਅਤੇ ਪੀਣ ਤੋਂ ਬਾਅਦ ਸ਼ਾਮ ਨੂੰ ਕਥਾ ਸੁਣੀ ਤੇ ਫਿਰ ਕੁਝ ਪੀਤਾ। ਕਰਵਾ ਚੌਥ ਦੀ ਕਹਾਣੀ ਜਿਥੇ ਅਨੇਕਾਂ ਸੁਹਾਗਣਾਂ ਨੇ ਮੰਦਿਰਾਂ ਵਿਚ ਸੁਣੀ ਉਥੇ ਹੀ ਮਹੁਲਿਆ ਵਿਚ ਵੀ ਸੁਹਾਗਣਾਂ ਨੇ ਇੱਕਠਿਆ ਹੋ ਕੇ ਸੁਣੀ। ਰਾਤ ਨੂੰ ਚੰਦਰਮਾ ਨੂੰ ਅਰਗ ਦੇ ਕੇ ਅਤੇ ਛਾਨਣੀ ਵਿੱਚੋਂ ਆਪਣੇ ਪਤੀ ਦਾ ਮੂੰਹ ਵੇਖ ਕੇ ਵੇਖ ਸੁਹਾਗਣਾਂ ਨੇ ਆਪਣੇ ਪਤੀ ਹੱਥੋਂ ਕੁੱਝ ਖਾ ਪੀ ਕੇ ਅਪਣਾ ਵਰਤ ਖੋਲਿਆ
ਔਰਤਾਂ ਦੇ ਨਾਲ ਨਾਲ ਮਰਦਾਂ ਨੇ ਵੀ ਰੱਖਿਆ ਵਰਤ----
ਪਤੀ ਦੀ ਲੰਮੀ ਉਮਰ ਦੀ ਕਾਮਨਾ ਨਾਲ਼ ਔਰਤਾਂ ਵਲੋਂ ਰੱਖਿਆ ਜਾਂਦਾ ਕਰਵਾ ਚੌਥ ਦਾ ਵਰਤ ਹੁਣ ਮਰਦ ਵੀ ਰੱਖਣ ਲੱਗ ਪਏ ਹਨ। ਬਦਲਦੇ ਦੋਰ ਵਿੱਚ ਪਤਨੀਆਂ ਦੇ ਨਾਲ ਨਾਲ ਪਤੀ ਵੀ ਆਪਣੇ ਸਫਲ ਵਿਆਹੁਤਾ ਜੀਵਨ ਲਈ ਕਰਵਾ ਚੌਥ ਦਾ ਵਰਤ ਰੱਖਣ ਲੱਗ ਪਏ ਹਨ। ਜੱਗ ਬਾਣੀ ਨਾਲ ਗੱਲ ਕਰਦਿਆਂ ਅਸ਼ੋਕ ਕੁਮਾਰ,ਨੀਰਜ ਸ਼ਰਮਾ,ਪਵਨ ਦੇਵ, ਤੇ ਰਾਹੁਲ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਅੱਜ ਆਪਣੀ ਪਤਨੀ ਦੇ ਨਾਲ ਕਰਵਾ ਚੌਥ ਦਾ ਵਰਤ ਰੱਖਿਆ ਹੈ।
ਦੇਵੀ ਦੇਵਤਿਆਂ ਦੀ ਹੋਈ ਪੂਜਾ---
ਕਰਵਾ ਚੌਥ ਦੇ ਵਰਤ ਮੌਕੇ ਸੁਹਾਗਣਾਂ ਵਲੋਂ ਭਗਵਾਨ ਸ਼ਿਵ, ਮਾਤਾ ਪਾਰਵਤੀ,ਕਾਰਤੀਕੇਯ, ਗਣੇਸ਼ ਅਤੇ ਚੰਦਰਮਾ ਦੀ ਪੂਜਾ ਕੀਤੀ ਗਈ। ਇਸ ਮੌਕੇ ਸੁੱਖੀ ਸ਼ਰਮਾ, ਅਮਨਦੀਪ ਕੌਰ, ਸੁਰੇਸ਼ ਕੁਮਾਰੀ, ਹਰਪ੍ਰੀਤ ਕੌਰ, ਪਰਮਜੀਤ ਕੌਰ ਮਾਨ, ਸੁਖਮਨੀ, ਤੇ ਅਦਿੱਤੀਆ ਆਦਿ ਨੇ ਕਿਹਾ ਕਿ ਕਰਵਾ ਚੌਥ ਦੀ ਕਹਾਣੀ ਸੁਣਨ ਦੇ ਨਾਲ ਨਾਲ ਦੇਵੀ ਦੇਵਤਿਆਂ ਦੀ ਪੂਜਾ ਵੀ ਕੀਤੀ ਗਈ।
ਕਰਵਾ ਚੋਥ ਮੋਕੇ ਸੰਗਰੂਰ ਵਿੱਚ ਕਰਵਾਚੌਥ ਦੀ ਕਹਾਣੀ ਸੁਣਨਦੀਆ ਸੁਹਾਗਣਾਂ