ਟਰੱਕ ਯੂਨੀਅਨ ਨੇ ਪੁਕਾਰ ਬੰਦ ਕਰਕੇ ਧਰਨੇ ਵਿਚ ਕੀਤੀ ਸਮੂਲੀਅਤ
ਭਵਾਨੀਗੜ੍ਹ, 27 ਨਵੰਬਰ ( ਗੁਰਵਿੰਦਰ ਸਿੰਘ )-ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਜਗਮੀਤ ਸਿੰਘ ਭੋਲਾ ਨੇ ਦੱਸਿਆ ਕਿ ਉਹਨਾਂ ਦੀ ਯੂਨੀਅਨ ਵਲੋਂ ਅੱਜ ਪੁਕਾਰ ਬੰਦ ਕੀਤੀ ਗਈ ਅਤੇ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਏ। ਭੋਲਾ ਪ੍ਰਧਾਨ ਨੇ ਦੱਸਿਆ ਕਿ ਜੇਕਰ ਕੇਂਦਰ ਦੀ ਮਾਰ ਕਿਸਾਨਾਂ ਤੇ ਪਵੇਗੀ ਤਾਂ ਇਸਦੀ ਨੁਕਸਾਨ ਹਰ ਵਰਗ ਨੂੰ ਝੱਲਣਾ ਪਵੇਗਾ। ਉਹਨਾਂ ਦੱਸਿਆ ਕਿ ਅੱਜ ਕਿਸੇ ਵੀ ਕੰਪਨੀ ਨੂੰ ਕੋਈ ਗੱਡੀ ਨਹੀਂ ਕੱਟੀ ਗਈ। ਇਸ ਮੌਕੇ ਕੇਵਲ ਸਿੰਘ ਬਾਸੀਅਰਖ, ਗੁੱਡੂ ਨੰਬਰਦਾਰ, ਬੰਟੀ ਢਿਲੋਂ ਸਮੇਤ ਵੱਡੀ ਗਿਣਤੀ ਵਿਚ ਟਰੱਕ ਓਪਰੇਟਰਜ਼ ਹਾਜਰ ਸਨ।
ਟਰੱਕ ਯੂਨੀਅਨ ਵਿਚੋਂ ਕਾਫਲਾ ਰਵਾਨਾਂ ਹੁੰਦਾ ਹੋਇਆ।