ਓੁਘੇ ਸਮਾਜ ਸੇਵੀ ਮਿੰਟੂ ਤੂਰ ਨੇ ਦਿੱਲੀ ਧਰਨੇ ਚ ਬੈਠੇ ਕਿਸਾਨ ਆਗੂਆਂ ਦਾ ਕੀਤਾ ਸਨਮਾਨ
ਕੰਬਲ ਅਤੇ ਸਨਮਾਨ ਚਿੰਨ ਭੇਟ ਕਰਕੇ ਕੀਤਾ ਸਨਮਾਨ
ਭਵਾਨੀਗੜ 10 ਦਸੰਬਰ (ਗੁਰਵਿੰਦਰ ਸਿੰਘ) ਇਲਾਕਾ ਭਵਾਨੀਗੜ ਦੇ ਜੰਮਪਲ ਓੁਘੇ ਸਮਾਜਸੇਵੀ ਅਤੇ ਕਾਗਰਸ ਪਾਰਟੀ ਦੇ ਜਿਲਾ ਜਰਨਲ ਸਕੱਤਰ ਮਿੰਟੂ ਤੂਰ ਪਹਿਲਾਂ ਤੋ ਹੀ ਕਿਸੇ ਵੀ ਪਾਰਟੀ ਬਾਜੀ ਤੋ ਓੁਪਰ ਓੁਠ ਕੇ ਸਮਾਜ ਸੇਵਾ ਵਿੱਚ ਬਣਦਾ ਯੋਗਦਾਨ ਪਾਓੁਦੇ ਆ ਰਹੇ ਹਨ । ਜੋ ਕਾਰਜ ਹੁਣ. ਮਿੰਟੂ ਤੂਰ ਨੇ ਕੀਤਾ ਇਸ ਨਾਲ ਮਿੰਟੂ ਹੀ ਨਹੀ ਮਿੰਟੂ ਦੇ ਮਿੱਤਰਾ .ਦੋਸਤਾਂ ਅਤੇ ਚਾਹੁੰਣ ਵਾਲਿਆਂ ਦਾ ਸਿਰ ਵੀ ਫਕਰ ਨਾਲ ਓੁਚਾ ਹੁੰਦਾ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ 26 ਨਵੰਬਰ ਤੋਂ ਦਿੱਲੀ ਮੋਰਚੇ ਵਿੱਚ ਡਟੇ ਹੋਏ ਭਵਾਨੀਗੜ ਦੇ ਕਿਸਾਨਾਂ ਦਾ ਯੂਥ ਆਗੂ ਮਿੰਟੂ ਤੂਰ ਨੇ ਦਿੱਲੀ ਪਹੁੰਚਕੇ ਸਨਮਾਨ ਕੀਤਾ । ਯੂਥ ਆਗੂ ਮਿੰਟੂ ਤੂਰ ਨੇ ਦਿੱਲੀ ਮੋਰਚੇ ਵਿੱਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਭਵਾਨੀਗੜ ਦੇ ਪ੍ਧਾਨ ਰਾਮ ਸਿੰਘ ,ਦਰਬਾਰਾ ਸਿੰਘ, ਜੈਪਾਲ ਸਿੰਘ, ਦੇਵ ਸਿੰਘ, ਭਰਪੂਰ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਗੁਰਚਰਨ ਸਿੰਘ, ਮੱਘਰ ਸਿੰਘ, ਸੱਜਣ ਸਿੰਘ, ਮੇਲਾ ਸਿੰਘ ਅਤੇ ਅਮਰ ਸਿੰਘ ਗਰਮ ਕੰਬਲ ਤੇ ਸਨਮਾਨ ਚਿੰਨ ਭੇਂਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਮੋਦੀ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਆਵਾਜ਼ ਬੁਲੰਦ ਕਰਨ ਲਈ ਦਿੱਲੀ ਮੋਰਚਾ ਲਗਾ ਕੇ ਬੈਠੇ ਹਨ।