ਸਬ ਸੈਂਟਰ ਗਹਿਲਾ ਅਧੀਨ ਆਉਦੇ ਸਰਕਾਰੀ ਸੰਸਥਾਵਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕਰੋਨਾ ਦੇ ਸੈਂਪਲ ਕਰਵਾਏ
ਭਵਾਨੀਗੜ੍ਹ, 16 ਦਸੰਬਰ (ਗੁਰਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਰੋਕਥਾਮ ਲਈ ਸ਼ੁਰੂ ਕੀਤੀ ਸੈਂਪਲਿੰਗ ਤਹਿਤ ਸਿਵਲ ਸਰਜਨ ਸੰਗਰੂਰ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਐਮ ਓ ਮਹਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰੀ ਸਕੂਲ ਸਕਰੌਦੀ, ਆਂਗਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਸਮੇਤ ਪਿੰਡ ਗਹਿਲਾਂ ਦੇ ਕੋਆਪਰੇਟਿਵ ਬੈਂਕ, ਮਾਲਵਾ ਗ੍ਰਾਮੀਣ ਬੈਂਕ, ਸਰਕਾਰੀ ਸਕੂਲ ਅਤੇ ਡਿਸਪੈਂਸਰੀ ਸਮੇਤ ਦੋਵੇਂ ਪਿੰਡਾਂ ਦੇ 38 ਮੁਲਾਜਮਾਂ ਦੇ ਕੋਰੋਨਾ ਸਬੰਧੀ ਸੈਂਪਲਿੰਗ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ਮਲਟੀਪਰਪਜ ਹੈਲਥ ਵਰਕਰ, ਅਣਜੀਤ ਕੌਰ ਮਲਟੀਪਰਪਜ ਹੈਲਥ ਵਰਕਰ, ਸੰਦੀਪ ਕੌਰ ਕਮਿਊਨਿਟੀ ਹੈਲਥ ਅਫਸਰ, ਦਲਜੀਤ ਸਿੰਘ ਐਸ ਆਈ ਨੇ ਸਬ ਸੈਂਟਰ ਗਹਿਲਾ ਅਧੀਨ ਆਉਦੇ ਸਰਕਾਰੀ ਸੰਸਥਾਵਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕਰੋਨਾ ਦੇ ਸੈਂਪਲ ਕਰਵਾਏ ਗਏ।