ਭਾਈ ਜੈਤਾ ਜੀ ਦਾ ਸ਼ਹੀਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ
ਭਵਾਨੀਗੜ੍ਹ, 23 ਦਸੰਬਰ (ਗੁਰਵਿੰਦਰ ਸਿੰਘ )ਅੱਜ ਭਵਾਨੀਗੜ੍ਹ ਵਿਖੇ ਪ੍ਰਾਚੀਨ ਵਾਲਮੀਕਿ ਮੰਦਰ ਕਮੇਟੀ ਵਲੋਂ ਭਾਈ ਜੈਤਾ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਅਤੇ ਕਮੇਟੀ ਦੇ ਮੈਬਰਾਂ ਵਲੋਂ ਕੜਾਹ ਪ੍ਰਸ਼ਾਦ ਦਾ ਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਯੂਥ ਆਗੂ ਆਂਚਲ ਗਰਗ ਵਲੋਂ ਪਹੁੰਚ ਕੇ ਹਾਜ਼ਰੀ ਲਗਵਾਈ ਤੇ ਲੰਗਰ ਵਰਤਾ ਕੇ ਸੇਵਾ ਕੀਤੀ। ਇਸ ਮੌਕੇ ਸ਼੍ਰੀ ਗਰਗ ਨੇ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਜੀਵਨੀ ਬਾਰੇ ਚਾਨਣਾ ਪਾਉਂਦੇ ਦੱਸਿਆ ਕਿ ਭਾਈ ਜੈਤਾ ਜੀ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਚਾਂਦਨੀ ਚੌਂਕ (ਦਿੱਲੀ) ਤੋਂ ਸ਼੍ਰੀ ਅਨੰਦਪੁਰ ਸਾਹਿਬ ਲਿਆਉਣ ਵਾਲੇ ਮਹਾਨ ਸਿੱਖ ਜਰਨੈਲ ਸਨ ਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ 'ਰੰਗਰੇਟੇ ਗੁਰੂ ਕੇ ਬੇਟੇ' ਦੇ ਖਿਤਾਬ ਨਾਲ ਨਿਵਾਜਿਆ ਸੀ ਜਿਸ ਕਰਕੇ ਮਹਾਨ ਕਵੀ ਅਤੇ ਯੋਧੇ ਭਾਈ ਜੈਤਾ ਜੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਮੌਕੇ ਤੇ ਬਲਾਕ ਸੰਮਤੀ ਚੇਅਰਮੈਨ ਵਰਿੰਦਰ ਪੰਨਵਾਂ ਤੇ ਕਾਂਗਰਸੀ ਆਗੂ ਸੰਜੂ ਵਰਮਾ ਨੇ ਵੀ ਪਹੁੰਚ ਕੇ ਹਾਜ਼ਰੀ ਲਵਾਈ। ਅੱਜ ਦੇ ਇਸ ਦਿਹਾੜੇ ਤੇ ਸਮਸ਼ੇਰ ਸਿੰਘ ਬੱਬੂ, ਰਵੀ, ਜਗਦੀਪ ਸਿੰਘ , ਭੁੱਲਰ ਸਿੰਘ, ਟੋਨੀ ਸਿੰਘ ਤੇ ਹੋਰ ਕਮੇਟੀ ਮੈਬਰ ਮੌਜੂਦ ਸਨ।