ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼,ਮਾਮਲਾ ਦਰਜ
ਭਵਾਨੀਗੜ 24 ਦਸੰਬਰ (ਗੁਰਵਿੰਦਰ ਸਿੰਘ)ਇਲਾਕਾ ਭਵਾਨੀਗੜ ਦੇ ਪਿੰਡ ਘਰਾਚੋ ਦੀ ਇੱਕ ਵਿਆਹੁਤਾ ਲੜਕੀ ਨੂੰ ਸਹੁਰਾ ਪਰਿਵਾਰ ਵਲੋ ਤੰਗ ਪਰੇਸ਼ਾਨ ਕਰਨ ਦੀ ਖਬਰ ਆਈ ਹੈ ਤੇ ਪੀੜਤ ਪਰਿਵਾਰ ਵਲੋ ਪੂਰਾ ਮਾਮਲਾ ਥਾਣਾ ਭਵਾਨੀਗੜ ਵਿਖੇ ਦਿੱਤਾ ਗਿਆ ਹੈ ਜਿਸ ਵਿੱਚ ਨੇੜਲੇ ਪਿੰਡ ਘਰਾਚੋਂ ਦੇ ਮਨਜੀਤ ਸਿੰਘ ਸੋਢੀ ਨੇ ਲਿਖਤੀ ਦਰਖਾਸਤ ਰਾਹੀਂ ਦੱਸਿਆ ਕਿ ਉਸ ਨੇ 7-8 ਸਾਲ ਪਹਿਲਾਂ ਆਪਣੀ ਬੇਟੀ ਹਰਪ੍ਰੀਤ ਕੌਰ ਦਾ ਵਿਆਹ ਹਰਜੋਤ ਸਿੰਘ ਪੁੱਤਰ ਖਜਾਨਚੀ ਸਿੰਘ ਬੱਤਰਾ ਵਾਸੀ 338 ,ਸਹੀਦ ਊਧਮ ਸਿੰਘ ਨਗਰ ਜਲੰਧਰ ਨਾਲ ਕੀਤਾ ਸੀ । ਉਨ੍ਹਾਂ ਨੇ ਸਹੁਰਾ ਪਰਿਵਾਰ ਦੀ ਮੰਗ ਅਨੁਸਾਰ ਸਮਾਨ ਵੀ ਦਿੱਤਾ ਸੀ, ਪਰ ਉਹ ਵਿਆਹ ਦੇ ਕੁੱਝ ਸਮੇਂ ਬਾਅਦ ਹੀ ਉਸ ਦੀ ਲੜਕੀ ਦੀ ਕੁੱਟ ਮਾਰ ਕਰਨ ਅਤੇ ਦਾਜ ਦੀ ਮੰਗ ਕਰਨ ਲੱਗ ਪਏ । ਇਸੇ ਕਾਰਣ ਲੜਕੀ ਦੀ ਤਬੀਅਤ ਖਰਾਬ ਰਹਿਣ ਲੱਗ ਪਈ । ਭਵਾਨੀਗੜ੍ਹ ਪੁਲੀਸ ਸ਼ਿਕਾਇਤ ਕਰਤਾ ਦੇ ਬਿਆਨ ਤੇ ਹਰਜੋਤ ਸਿੰਘ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।