ਕਿਸਾਨੀ ਮੋਰਚੇ ਚ ਸ਼ਹੀਦ ਹੋਈ ਮਾਤਾ ਦੇ ਪਰਿਵਾਰ ਨੂੰ ਰਾਸ਼ੀ ਭੇਟ
ਬਾਬੂ ਗਰਗ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਝਾ
ਭਵਾਨੀਗੜ (ਗੁਰਵਿੰਦਰ ਸਿੰਘ )ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਕਾਲੇ ਬਿੱਲਾਂ ਨੂੰ ਰੱਦ ਕਰਾਉਣ ਲਈ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨ ਸਘਰਸ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਕਾਲਾਝਾੜ੍ ਟੋਲ ਪਲਾਜ਼ਾ ਤੇ ਲਾਏ ਧਰਨੇ ਦੌਰਾਨ ਬੀਬੀ ਗੁਰਮੇਲ ਕੌਰ ਘਰਾਚੋਂ ਪਿਛਲੇ ਦਿਨੀਂ ਸ਼ਹੀਦ ਹੋ ਗਏ ਸਨ ਉਨਾ੍ ਦੇ ਪਰਿਵਾਰ ਨਾਲ ਬਾਬੂ ਪ੍ਕਾਸ਼ ਚੰਦ ਗਰਗ ਜੀ ਨੇ ਉਨ੍ਹਾਂ ਦੇ ਘਰ ਜਾ ਕੇ ਦੁੱਖ ਸਾਂਝਾ ਕਰਦੇ ਹੋਏ ਮੱਘਰ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਚ ਭੀ ਉਨ੍ਹਾਂ ਦੇ ਪਰਿਵਾਰ ਨਾਲ ਖੜੇ੍ ਹਨ ਇਸ ਮੌਕੇ ਸ਼ੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਅੰਮ੍ਤਿਸਰ ਵਲੋਂ ਭੇਜੀ ਇੱਕ ਲੱਖ ਰੁਪਏ ਦੀ ਮੱਦਦ ਦਿੰਦੇ ਹੋਏ ਕਿਹਾ ਕੇਦਰ ਸਰਕਾਰ ਹੰਕਾਰ ਛੱਡ ਕੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ ਇਹ ਬਿੱਲ ਕਿਸਾਨਾਂ ਦੇ ਮੌਤ ਦੇ ਵਾਰੰਟ ਹਨ ਪ੍ਧਾਨ ਮੰਤਰੀ ਜੀ ਦਾ ਕਿਸਾਨਾਂ ਪ੍ਤੀ ਵਿਵਹਾਰ ਲੋਕਤੰਤਰ ਨਾਲ ਖ਼ਿਲਵਾੜ ਕਰਨ ਵਾਲਾ ਹੈ ਇਸ ਮੌਕੇ ਜੱਥੇਦਾਰ ਤੇਜਾ ਸਿੰਘ ਕਮਾਲਪੁਰ ਤੇ ਭਗਵੰਤ ਸਿੰਘ ਘਰਾਚੋਂ ਵੀ ਹਾਜਰ ਸਨ.