ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਨਾ ਹੋਣ ਦੇਣ ਲਈ ਵਚਨਬੱਧਤਾ
ਕੈਪਟਨ ਦੀ ਅਪੀਲ ਤੋ ਬਾਅਦ ਪੰਚਾਇਤਾਂ ਆਈਆਂ ਅੱਗੇ
ਭਵਾਨੀਗੜ 29 ਦਸੰਬਰ (ਗੁਰਵਿੰਦਰ ਸਿੰਘ) ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੋ ਬਾਅਦ ਹੁਣ ਜਿਲਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ ਦੀਆਂ ਪੰਚਾਇਤਾਂ ਵਲੋ ਵੀ ਮਤੇ ਪਾਏ ਜਾ ਰਹੇ ਹਨ ਕਿ ਸਰਕਾਰੀ ਯਾ ਜਿਓ ਦੇ ਪਿੰਡਾਂ ਵਿੱਚ ਲੱਗੇ ਟਾਵਰਾ ਨੂੰ ਕੋਈ ਵੀ ਨੁਕਸਾਨ ਨਹੀ ਪਹੁੰਚਾਇਆ ਜਾਵੇਗਾ ਅਤੇ ਜੋ ਵੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰੇਗਾ ਓੁਸਨੁੰ ਸਮਝਾਇਆ ਜਾਵੇਗਾ। ਜਿਕਰਯੋਗ ਹੈ ਕਿ ਸੂਬੇ ਦਾ ਕਿਸਾਨ ਆਪਣੀਆਂ ਹੱਕੀ ਮੰਗਾਂ ਅਤੇ ਕੇਦਰ ਸਰਕਾਰ ਵਲੋ ਪਾਸ ਕੀਤੇ ਤਿੰਨ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਧਰਨਿਆ ਤੇ ਬੈਠਾ ਹੈ ਤੇ ਕਾਨੂੰਨ ਅਨੁਸਾਰ ਸੂਬੇ ਵਿੱਚ ਵੱਡੇ ਵਪਾਰੀਆਂ ਜਿਸ ਵਿੱਚ ਅਡਾਨੀ.ਅੰਬਾਨੀ ਵਰਗੇ ਧਨਾਡ ਵਪਾਰੀਆਂ ਦੇ ਨਾਮ ਗੁੰਜ ਰਹੇ ਹਨ ਜਿਸ ਕਾਰਨ ਸੂਬੇ ਦੇ ਨੋਜਵਾਨ ਵੱਡੇ ਵਪਾਰੀਆਂ ਖਿਲਾਫ ਵੀ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਓੁਹਨਾ ਦਾ ਵਿਚਾਰ ਹੈ ਕਿ ਜਿਓ ਕੰਪਨੀ ਦੇ ਟਾਵਰਾ ਦਾ ਬਾਈਕਾਟ ਕਰਨਾ ਬਣਦਾ ਹੈ ਪਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੋ ਬਾਅਦ ਹੁਣ ਇਲਾਕੇ ਦੀਆਂ ਪੰਚਾਇਤਾਂ ਨੇ ਵੀ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ । ਅੱਜ ਨੇੜਲੇ ਪਿੰਡ ਨਕਟੇ. ਸੰਘਰੇੜੀ . ਫੰਮਣਵਾਲ ਦੀਆਂ ਪੰਚਾਇਤਾਂ ਵਲੋ ਪ੍ਰਸ਼ਾਸਨ ਨੂੰ ਦਿੱਤੇ ਪੱਤਰ ਵਿੱਚ ਜਿਓ ਕੰਪਨੀ ਯਾ ਹੋਰ ਅਦਾਰਿਆਂ ਦੀ ਸਲਾਮਤੀ ਲਈ ਅਪੀਲ ਕੀਤੀ ਗਈ ਹੈ।