ਕਿਸਾਨ ਅੰਦੋਲਨ ਵਿਚ ਪਹੰਚੇ ਟਰੱਕ ਯੂਨੀਅਨ ਭਵਾਨੀਗੜ ਦੇ ਪ੍ਧਾਨ
ਭਵਾਨੀਗੜ੍ਹ, 1 ਜਨਵਰੀ ( ਗੁਰਵਿੰਦਰ ਸਿੰਘ )-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖਿਲਾਫ ਜਿੱਥੇ ਪੰਜਾਬ ਵਿਚ ਟੋਲ ਪਲਾਜੇ ਅਤੇ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਕੀਤੇ ਹੋਏ ਹਨ ਉਥੇ ਦਿੱਲੀ ਵਿਚ ਵੀ ਕਿਸਾਨਾਂ ਦਾ ਸੰਘਰਸ਼ ਪੂਰਾ ਸਫਲ ਹੋ ਰਿਹਾ ਹੈ। ਕੇਂਦਰ ਸਰਕਾਰ ਹੌਲੀ ਹੌਲੀ ਕਰਕੇ ਖੇਤੀ ਕਾਨੂੰਨਾਂ ਸਬੰਧੀ ਮੀਟਿੰਗਾਂ ਤੇ ਜੋਰ ਲਾ ਰਹੀ ਹੈ। ਪਰ ਕਿਸਾਨਾਂ ਦਾ ਇਕੋ ਆਖਰੀ ਫੈਸਲਾ ਹੈ ਕਿ ਕਾਨੂੰਨ ਰੱਦ ਹੋਣ ਤੋਂ ਬਿਨ੍ਹਾਂ ਕੋਈ ਗੱਲਬਾਤ ਮਨਜੂਰ ਨਹੀਂ ਹੋਵੇਗੀ। ਹੁਣ ਆਉਣ ਵਾਲੀ 4 ਜਨਵਰੀ ਨੰੂ ਮੀਟਿੰਗ ਕਿਸ ਨਤੀਜੇ ਤੇ ਪਹੁੰਚਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਭਵਾਨੀਗੜ ਟਰੱਕ ਯੂਨੀਅਨ ਵਲੋਂ ਇਕ ਮਹੀਨੇ ਤੋਂ ਲਗਾਤਾਰ ਨਿਰਵਿਘਨ 2 ਟਰੱਕਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਸਮੂਹ ਓਪਰੇਟਰਾਂ ਵਲੋਂ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਜਾ ਰਹੀ ਹੈ। ਟਰੱਕ ਯੂਨੀਅਨ ਦੇ ਪ੍ਰਧਾਨ ਭੋਲਾ ਬਲਿਆਲ ਨੇ ਸਹਿਯੋਗ ਦੇਣ ਲਈ ਸਮੁੱਚੇ ਓਪਰੇਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਯੂਨੀਅਨ ਵਿਚ ਨਵੇਂ ਸਾਲ ਦਾ ਪ੍ਰੋਗਰਾਮ ਮਨਾਉਣ ਦੀ ਵਜਾਏ ਕਿਸਾਨਾਂ ਦੇ ਅੰਦੋਲਨ ਵਿਚ ਪਹੰੁਚਣਾ ਹੀ ਵਾਜਿਬ ਸਮਝਿਆ। ਪ੍ਰਧਾਨ ਭੋਲਾ ਬਲਿਆਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਯੂਨੀਅਨ ਕਿਸਾਨਾਂ ਦੇ ਨਾਲ ਡਟਕੇ ਖੜੇਗੀ। ਦਿੱਲੀ ਧਰਨੇ ਵਿਚ ਪੈਦਲ ਮਾਰਚ ਕਰਕੇ ਪਹੰੁਚੇ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਭਵਾਨੀਗੜ੍ਹ ਟਰੱਕ ਯੂਨੀਅਨ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਲਈ ਭਵਾਨੀਗੜ੍ਹ ਯੂਨੀਅਨ ਦੇ ਸਮੁੱਚੇ ਓਪਰੇਟਰ ਵਧਾਈ ਦੇ ਪਾਤਰ ਹਨ। ਇਸ ਮੌਕੇ ਸੇਖਾ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਚੱਠਾ, ਸਰਬਜੀਤ ਸਿੰਘ, ਜੋਗਾ ਸਿੰਘ ਬਹਿਲਾ, ਕੋਮਲ ਢੰਡੇ, ਮਨੀ ਜਲਾਣ, ਕੇਵਲ ਸਿੰਘ ਸਰਪੰਚ ਬਾਸੀਅਰਖ, ਕਰਮ ਸਿੰਘ ਬਲਿਆਲ, ਮੋਹਨ ਸਿੰਘ ਅਤੇ ਗੋਗੀ ਨਰੈਣਗੜ੍ਹ ਸਮੇਤ ਵੱਡੀ ਗਿਣਤੀ ਵਿਚ ਟਰੱਕ ਓਪਰੇਟਰ ਹਾਜਰ ਸਨ।