ਡੀ. ਫਾਰਮੇਸੀ (ਉਪ ਵੈਦ) ਕੋਰਸ ਦਾ ਨਤੀਜ਼ਾ ਰਿਹਾ 100 %
ਅਰਵਿੰਦਰ ਕੌਰ,ਨਸ਼ਰਮ ਖਾਂਨ ਤੇੇ ਜਗਤਾਰ ਸਿੰਘ ਨੇ ਮਾਰੀ ਬਾਜੀ
ਭਵਾਨੀਗੜ੍ਹ, 2 ਜਨਵਰੀ (ਗੁਰਵਿੰਦਰ ਸਿੰਘ) ਰਹਿਬਰ ਇੰਸਟੀਚਿਊਟ ਮੈਡੀਕਲ ਸਾਇੰਸਜ, ਫੱਗੁਵਾਲਾ ਕੈਂਚੀਆਂ ਭਵਾਨੀਗੜ੍ਹ ਜਿਲ੍ਹਾਂ ਸੰਗਰੂਰ ਡੀ. ਫਾਰਮੇਸੀ (ਉਪ—ਵੈਦ) ਦਾ ਨਤੀਜ਼ਾ 100# ਰਿਹਾ। ਪੰਜਾਬ ਸਟੇਟ ਫੇਕਲਟੀ ਆਫ ਆਯੁਰਵੈਦਿਕ, ਮੋਹਾਲੀ ਵੱਲੋਂ ਮਿਤੀ 31—12—2020 ਨੂੰ ਡੀ. ਫਾਰਮੇਸੀ (ਉਪ ਵੈਦ) ਭਾਗ ਪਹਿਲੇ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਵਿੱਚ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਭਵਾਨੀਗੜ ਦੇ ਡੀ.ਫਾਰਮੇਸੀ (ਉਪ—ਵੈਦ) ਕੋਰਸ ਸਾਰੇ ਹੀ ਵਿਦਿਆਰਥੀਆ ਨੇ ਨਤੀਜਾ ਸ਼ਾਨਦਾਰ ਰਿਹਾ। ਉਨ੍ਹਾਂ ਵਿੱਚੋਂ ਅਰਵਿੰਦਰ ਕੌਰ ਨੇ 84.% ਅੰਕ ਅਤੇ ਪਹਿਲਾ ਸਥਾਨ, ਨਸ਼ਰਮ ਖਾਂਨ ਨੇ 74.16% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇੇ ਜਗਤਾਰ ਸਿੰਘ ਨੇ 74.% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਚੇਅਰਮੈਨ ਡਾ. ਐਮ.ਐਸ.ਖਾਨ ਜੀ ਅਤੇ ਵਾਇਸ ਚੇਅਰਪਰਸ਼ਨ ਡਾਂ. ਕਾਫਿਲਾ ਖਾਨ ਜੀ ਨੇ ਵਿਦਿਆਰਥਣਾਂ ਦੀ ਸਫਲਤਾ ਤੇ ਉਨ੍ਹਾਂ ਨੁੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਸਮੂਹ ਸਟਾਫ ਨੂੰ ਵੀ ਵਧਾਈ ਦਿੱਤੀ। ਕਾਲਜ਼ ਦੇ ਪ੍ਰਿੰਸੀਪਲ ਡਾ. ਨਰੇਸ਼ ਚੰਦਰ ਅਤੇ ਸਾਰੇ ਅਧਿਆਪਕ ਸਾਹਿਬਾਨਾ ਨੇ ਵਿਦਿਆਰਥੀਆਂ ਦੀ ਸਫਲਤਾ ਤੇ ਉਨ੍ਹਾਂ ਦੀ ਹੋਸਲਾਅਫਜਾਈ ਕੀਤੀ।