ਟਰੱਕ ਯੂਨੀਅਨ ਭਵਾਨੀਗੜ੍ 'ਚ ਲੋਹੜੀ ਦਾ ਤਿਉਹਾਰ ਮਨਾਇਆ
ਪ੍ਧਾਨ ਜਗਮੀਤ ਸਿੰਘ ਭੋਲਾ ਨੇ ਰਿਊੜੀਆਂ ਤੇ ਗੱਚਕ ਵੰਡੀ
ਭਵਾਨੀਗੜ 12 ਜਨਵਰੀ (ਗੁਰਵਿੰਦਰ ਸਿੰਘ)-ਸ਼੍ਰੀ ਗੁਰੂ ਤੇਗ ਬਹਾਦਰ ਯੂਨੀਅਨ ਭਵਾਨੀਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਯੂਨੀਅਨ ਵਲੋਂ ਸਮੁੱਚੇ ਓਪਰੇਟਰਾਂ ਦਾ ਲੋਹੜੀ ਦਾ ਤਿਉਹਾਰ ਸਾਂਝੇ ਤੌਰ ਤੇ ਮਨਾਇਆ ਗਿਆ ਅਤੇ ਓਪਰੇਟਰਾਂ ਨ ਰਿਊੜੀਆਂ ਅਤੇ ਗੱਚਕ ਵੰਡੀ ਗਈ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ, ਗੋਗੀ ਨਰੈਣਗੜ੍ਹ, ਕੇਵਲ ਸਿੰਘ ਬਾਸੀਅਰਖ, ਜੋਗਾ ਬਹਿਲਾ, ਬਬਲਾ ਬਾਲਦ ਕਲਾਂ, ਚਰਨਾ ਢਿਲੋਂ, ਟਿੰਕੂ ਘਰਾਚੋਂ, ਰਮਨਦੀਪ ਹਨੀ, ਕਰਮਜੀਤ ਸਿੰਘ ਬਾਲਦ ਅਤੇ ਭਿੰਦਰ ਬਲਿਆਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਜਲਦੀ ਰੱਦ ਕਰੇ, ਤਾਂ ਜੋ ਦੇਸ਼ ਦਾ ਅੰਨਦਾਤਾ ਲੋਹੜੀ ਦਾ ਤਿਉਹਾਰ ਆਪਣੇ ਘਰ ਮਨਾ ਸਕੇ। ਇਸਤੋਂ ਇਲਾਵਾ ਟਰੱਕ ਯੂਨੀਅਨ ਦੇ ਸਹਿਯੋਗ ਨਾਲ ਭਵਾਨੀਗੜ ਦੀ ਸੰਗਤ ਵਲੋਂ 2 ਟਰੱਕ ਦਿੱਲੀ ਜੈਪੁਰ ਰੋਡ ਤੇ ਸ਼ਾਹਜਹਾਂਪੁਰ (ਖੇੜਾ) ਬਾਰਡਰ ਲੰਗਰ ਲਗਾਉਣ ਲਈ ਰਵਾਨਾ ਕੀਤੇ ਗਏ।
ਟਰੱਕ ਯੂਨੀਅਨ ਭਵਾਨੀਗੜ ਵਿਖੇ ਸਮੁੱਚੇ ਓਪਰੇਟਰਾਂ ਨੰ ਲੋਹੜੀ ਵੰਡਦੇ ਹੋਏ ਪ੍ਧਾਨ ਭੋਲਾ ਬਲਿਆਲ।

Rashpinder sent Today at 7:08 AM