ਬਾਗੜੀ ਲੁਹਾਰਾਂ ਨਾਲ ਮਿਲਕੇ ਮਨਾਈ ਵਿਆਹ ਦੀ ਵਰੇਗੰਢ
ਭਵਾਨੀਗੜ੍ਹ, 19 ਜਨਵਰੀ (ਗੁਰਵਿੰਦਰ ਸਿੰਘ ਰੋਮੀ)-ਰਮਨਦੀਪ ਤੋਕੀ ਅਤੇ ਕਰਮਜੀਤ ਕੌਰ ਨਦਾਮਪੁਰ ਨੇ ਆਪਣੇ ਵਿਆਹ ਦੀ ਵਰੇਗੰਡ ਮੌਕੇ ਸਮੂਹ ਪਰਿਵਾਰ ਸਮੇਤ ਬਾਗੜੀ ਲੁਹਾਰਾ ਦੇ ਪਰਿਵਾਰਾਂ ਨਾਲ ਖੁਸੀ ਸਾਝੀਂ ਕੀਤੀ। ਰਮਨਦੀਪ ਤੋਕੀ ਨੇ ਕਿਹਾ ਕਿ ਜਿੱਥੇ ਸਾਨੂੰ ਇਸ ਖੁਸ਼ੀ ਮੌਕੇ ਤੇ ਹੋਟਲਾਂ ਵਿਚ ਪਾਰਟੀ ਕਰਨ ਦੀ ਥਾਂ ਜਾਂ ਕਿਤੇ ਘੁੰਮਣ ਜਾਣ ਦੀ ਥਾਂ ਇਨ੍ਹਾਂ ਪਰਿਵਾਰਾਂ ਨਾਲ ਜਦੋਂ ਆਪਣੀ ਖੁਸ਼ੀ ਸਾਂਝੀ ਕਰਦੇ ਹਾਂ ਤਾਂ ਉਨ੍ਹਾਂ ਦੀ ਖੁਸ਼ੀ ਦੇਖਕੇ ਆਪਣੀ ਖੁਸ਼ੀ ਹੋਰ ਦੁਗਣੀ ਹੋ ਜਾਂਦੀ ਹੈ ਜਿੱਥੇ ਇਨ੍ਹਾਂ ਦਾ ਇਕ ਬੱਚਾ ਵੀ ਬਿਮਾਰ ਚੱਲ ਰਿਹਾ ਸੀ ਜਿਸ ਦਾ ਹਾਲ ਚਾਲ ਵੀ ਪੁੱਛਿਆ ਅਤੇ ਇਨ੍ਹਾਂ ਨੂੰ ਸਾਡੇ ਸਮੂਹ ਪਰਿਵਾਰ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਲੋਕ ਭਲਾਈ ਸਭਾ ਦੇ ਮੈਂਬਰ ਸੁਖਦੀਪ ਸੁੱਖਾ ਹਾਜਿਰ ਸਨ।