ਲੋਕ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ 25 ਪਿੰਡਾਂ ਚ ਮੋਟਰਸਾਈਕਲ ਮਾਰਚ
ਭਵਾਨੀਗਡ਼੍ਹ 24 ਜਨਵਰੀ (ਗੁਰਵਿੰਦਰ ਸਿੰਘ) ਅੱਜ ਦਿਹਾਤੀ ਮਜ਼ਦੂਰ ਸਭਾ ਬਲਾਕ ਭਵਾਨੀਗੜ੍ਹ ਵੱਲੋ 25 ਪਿੰਡਾ ਦਾ ਮੋਟਰਸਾਇਕਲਾਂ ਦਾ ਕਾਫਲਾ ਕੱਢਿਆ ਗਿਆ ਇਹ ਪ੍ਰੋਗਰਾਮ ਸਭਾ ਦੇ ਪ੍ਰਧਾਨ ਕਾਕਾ ਸਿੰਘ ਭੱਟੀਵਾਲ,ਜਨਰਲ ਸਕੱਤਰ ਰਾਜਵਿੰਦਰ ਝਨੇੜੀ ਦੀ ਅਗਵਾਹੀ ਹੇਠ ਕੀਤਾ ਗਿਆ ਜਿਸ ਵਿਚ ਪੈਪਸੀਕੋ ਯੂਨੀਅਨ ਚੰਨੋ ਦੇ ਪ੍ਰਧਾਨ ਸੁਖਚੈਨ ਸਿੰਘ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਵਿਸੇਸ ਤੌਰ ਤੇ ਪਹੁੰਚੇ ਪੈਪਸੀਕੋ ਵਰਕਰਜ ਯੂਨੀਅਨ ਦੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਅਤੇ ਦਿਹਾਤੀ ਮਜਦੂਰ ਸਭਾ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਕਾਲਾਝਾੜ ਨੇ ਵੱਖ ਵੱਖ ਪਿੰਡਾਂ ਦੇ ਵਿੱਚ ਕਿਸਾਨਾਂ ਮਜ਼ਦੂਰਾ ਨੂੰ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਲੋਕ ਮਾਰੂ ਤੇ ਕਾਲੇ ਕਾਨੂੰਨ ਬਾਰੇ ਮਜ਼ਦੂਰਾ ਨੂੰ ਜਾਗਰੂਕ ਕੀਤਾ ਤੇ ਤਿੰਨੇ ਖੇਤੀ ਬਿਲ ਤੇ ਕਿਰਤ ਕਾਨੂੰਨਾਂ ਵਿਚ ਕੀਤੀ ਸੋਧ,ਬਿਜਲੀ ਐਕਟ 2020,ਸਿੱਖਿਆ ਨੀਤੀ 2020 ਦੇ ਮਾਰੂ ਅਸਰ ਸਾਡੇ ਮਜ਼ਦੂਰਾ ਦੀ ਜ਼ਿੰਦਗੀ ਨਰਕ ਬਣਾ ਦੇਣਗੇ ਅਨਾਜ ਪ੍ਰਾਈਵੇਟ ਹੱਥ ਵਿਚ ਪਹੁੰਚਾ ਦਿੱਤਾ ਹੈ ਭਾਰਤ ਦੇ ਸਾਰੇ ਕਿਰਤੀ ਲੋਕਾਂ ਦੇ ਆਰਥਿਕ ਸੋਮਿਆਂ ਤੋਂ ਵਿਹਲੇ ਕਰ ਕੇ ਹਿੰਦੂਤਵ ਦਾ ਅਜੰਡਾ ਲਾਗੂ ਕਰਨਾ ਚਾਹੁੰਦਾ ਹੈ ਸੋ ਮੇਰੇ ਪੰਜਾਬ ਦੇ ਲੋਕੋ ਬੀਜੇਪੀ ਵੱਲੋ ਦਲਿਤ ਮੁੱਖ ਮੰਤਰੀ ਦਾ ਖੇਡਿਆ ਪੱਤਾ ਪੰਜਾਬ ਦੇ ਮਜ਼ਦੂਰ ਲੋਕ ਕਦੇ ਕਾਮਯਾਬ ਨਹੀਂ ਹੋਣ ਦੇਣਗੇ ਮੋਦੀ ਹਕੂਮਤ ਦੇ ਫ਼ਾਂਸੀਵਾਦੀ ਅਜੰਡਾ ਲੋਕਾ ਦੇ ਚੌਰਾਹੇ ਵਿਚ ਭੰਡਿਆ ਜਾਵੇਗਾ ਇਹਨਾਂ ਸਾਰੇ ਕਾਲੇ ਤੇ ਲੋਕ ਮਾਰੂ ਕਾਨੂੰਨਾਂ।ਖਿਲਾਫ ਹੋਰ ਪ੍ਰਚੰਡ ਤਰੀਕੇ ਨਾਲ ਲਾਮਬੰਦੀ ਕੀਤੀ ਜਾਵੇਗੀ ਇਸ ਮੌਕੇ ਗੋਲਡੀ ਚੰਨੋ ਜਰਨੈਲ ਫੁਮਨਵਾਲ,ਜੋਗਿੰਦਰ ਦਾਸ, ਸੁਖਪਾਲ ਕਦਰਾ ਬਾਦ,ਗੋਰਾ ਸਿੰਘ ਮੁਨਸ਼ੀਵਾਲਾ, ਮੱਘਰ ਸਿੰਘ ਘਰਾਚੋਂ ,ਰਣਧੀਰ ਕਦਰਾ ਬਾਦ,ਅੰਬੇਡਕਰ ਚੇਤਨਾ ਮੰਚ ਦੇ ਪ੍ਰਧਾਨ ਚਰਨਾ ਰਾਮ ਭਵਾਨੀਗੜ੍ਹ,ਪੱਪੂ ਬਾਲਦ ਨੇ ਵੱਖ ਵੱਖ ਪਿੰਡਾਂ ਵਿਚ ਸੰਬੋਧਨ ਕੀਤਾ