ਗਣਤੰਤਰ ਦਿਵਸ ਤੇ ਕਿਸਾਨਾਂ ਕੀਤੀ ਟਰੈਕਟਰ ਪਰੇਡ
ਪਾਸ ਕੀਤੇ ਕਾਨੂੰਨ ਵਾਪਸ ਲਵੇ ਕੇਂਦਰ : ਕਿਸਾਨ ਆਗੂ
ਭਵਾਨੀਗੜ 26 ਜਨਵਰੀ (ਗੁਰਵਿੰਦਰ ਸਿੰਘ) ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 72 ਵਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸੁਬੇ ਦਾ ਕਿਸਾਨ ਅੱਜ ਦਿਲੀ ਵਿਖੇ ਟਰੈਕਟਰ ਪਰੇਡ ਕਰ ਰਿਹਾ ਹੈ ਓੁਥੇ ਹੀ ਪਿਛੇ ਪਿੰਡਾਂ ਚ ਰਹਿ ਗਏ ਕਿਸਾਨਾਂ ਵਲੋ ਅੱਜ ਅਨਾਜ ਮੰਡੀ ਭਵਾਨੀਗੜ ਤੋ ਤਕਰੀਬਨ 400 ਟਰੈਕਟਰਾ ਦਾ ਕਾਫਲਾ ਲੈ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਟਰੈਕਟਰ ਮਾਰਚ ਕੀਤਾ ਅਤੇ ਕੇਦਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ । ਇਸ ਮੋਕੇ ਇਕੱਤਰ ਹੋਇਆਂ ਅੋਰਤਾ ਨੇ ਵੀ ਕੇਦਰ ਦੀ ਮੋਦੀ ਸਰਕਾਰ ਖਿਲਾਫ ਨਾਰੇਬਾਜੀ ਕੀਤੀ । ਇਸ ਮੋਕੇ ਕਿਸਾਨ ਆਗੂਆਂ ਨੇ ਕੇਦਰ ਨੂੰ ਚਿਤਾਵਨੀ ਦਿੱਤੀ ਕਿ ਪਾਸ ਕੀਤੇ ਤਿੰਨੋ ਕਾਲੇ ਕਾਨੂੰਨ ਜਲਦ ਤੋ ਜਲਦ ਵਾਪਸ ਲਏ ਜਾਣ।
ਟਰੈਕਟਰ ਮਾਰਚ ਤੋ ਪਹਿਲਾਂ ਕੇਦਰ ਖਿਲਾਫ਼ ਨਾਅਰੇਬਾਜੀ ਕਰਦੇ ਕਿਸਾਨ ।