ਬਸਪਾ ਵਲੋ ਭਵਾਨੀਗੜ ਦੇ 3 ਅਜਾਦ ਓੁਮੀਦਵਾਰਾ ਨੂੰ ਸਮਰਥਨ
ਪੜ੍ਹੇ ਲਿਖੇ ਉਮੀਦਵਾਰਾਂ ਨੂੰ ਜਿਤਾਉਣਾ ਸਮੇਂ ਦੀ ਜ਼ਰੂਰੀ ਮੰਗ- ਹੰਸ ਰਾਜ ਨਫਰੀਆ
ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਪੰਜਾਬ ਵਿੱਚ ਚੋਣਾਂ ਦਾ ਅਖ਼ਾੜਾ ਪੂਰੇ ਜੋਬਨ ਤੇ ਹੈ ਉਥੇ ਹੀ ਭਵਾਨੀਗੜ੍ਹ ਵਿੱਚ ਤਿੰਨ ਅਜ਼ਾਦ ਉਮੀਦਵਾਰਾਂ ਦੀ ਚੋਣ ਨੂੰ ਉਸ ਸਮੇਂ ਵੱਡਾ ਸਮਰਥਨ ਅਤੇ ਹੁੰਗਾਰਾ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਜਨਰਲ ਸਕੱਤਰ ਹੰਸ ਰਾਜ ਨਫਰੀਆ ਨੇ ਆਪਣੇ ਬਸਪਾ ਸਾਥੀਆਂ ਸਮੇਤ ਤਿੰਨੇ ਉਮੀਦਵਾਰਾਂ ਲਈ ਡੋਰ ਟੂ ਡੋਰ ਕੀਤਾ । ਉਨਾਂ ਵਾਰਡ ਨੰਬਰ 5 ਤੋਂ ਅਜ਼ਾਦ ਉਮੀਦਵਾਰ ਸ੍ਰੀਮਤੀ ਕੁਲਵਿੰਦਰ ਕੌਰ ਪਤਨੀ ਸ੍ਰ ਗੁਰਜੀਤ ਸਿੰਘ ਬੱਗਾ , ਵਾਰਡ ਨੰਬਰ 6 ਤੋਂ ਅਜ਼ਾਦ ਉਮੀਦਵਾਰ ਕਰਨਵੀਰ ਸਿੰਘ ਕ੍ਰਾਂਤੀ, ਅਤੇ ਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਹਰਭਜਨ ਸਿੰਘ ਹੈਪੀ ਲੲੀ ਵੋਟਾਂ ਮੰਗੀਆਂ ਅਤੇ ਕਿਹਾ ਕਿ ਬਸਪਾ ਸ਼ਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸੋਚ ਅਤੇ ਵਿਚਾਰਧਾਰਾ ਨੂੰ ਸਮਰਪਿਤ ਹੈ । ਸਮਾਜਸੇਵੀ ਅਤੇ ਪੜੇ ਲਿਖੇ ਨੌਜਵਾਨ ਉਮੀਦਵਾਰ ਹੀ ਵਾਰਡ ਦੇ ਵਿਕਾਸ ਨੂੰ ਸਹੀ ਦਿਸ਼ਾ ਵੱਲ ਤੋਰ ਸਕਦੇ ਹਨ। ਇਸ ਲਈ ਬਸਪਾ ਵੱਲੋਂ ਇਮਾਨਦਾਰ , ਚੰਗੇ ਸਾਫ਼ ਆਚਰਣ ਵਾਲੇ , ਪੜੇ੍ ਲਿਖੇ ਅਤੇ ਸਮਾਜਸੇਵੀ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਗਿਆ ਹੈ । ਉਨਾਂ ਤਿੰਨੋਂ ਵਾਰਡਾਂ ਦੇ ਨਾਲ਼ ਨਾਲ਼ ਸਾਫ਼ ਸੁਥਰੇ ਅਕਸ਼ ਵਾਲੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬਘੇਲ ਸਿੰਘ, ਹਰਪਾਲ ਸਿੰਘ ਨਰੈਣਗੜ, ਸੋਮਾ ਸਿੰਘ , ਕੁਲਬੀਰ ਸਿੰਘ, ਰਣਧੀਰ ਮਾਝੀ , ਜਰਨੈਲ ਸਿੰਘ ਬੀਬੜ ਅਤੇ ਰਾਜ ਸਿੰਘ ਉਨਾਂ ਨਾਲ਼ ਮੌਜੂਦ ਸਨ।