ਕੋਸਲ ਚੋਣਾਂ ਚ 15 ਚੋ 13 ਸ਼ੀਟਾ ਤੇ ਕਾਗਰਸ ਦਾ ਕਬਜਾ 1 ਅਜਾਦ ਤੇ 1 ਅਕਾਲੀ ਦਲ ਦੇ ਹਿੱਸੇ
ਕਾਗਰਸ ਪਾਰਟੀ ਦੇ ਕੀਤੇ ਵਿਕਾਸ ਤੇ ਲੋਕਾਂ ਨੇ ਮੋਹਰ ਲਾਈ:ਸਿੰਗਲਾ
ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਅੱਜ ਆਏ ਕੋਸਲ ਚੋਣਾਂ ਦੇ ਨਤੀਜਿਆਂ ਵਿੱਚ ਕਾਗਰਸ ਪਾਰਟੀ ਨੇ ਹੈਟਿ੍ਕ ਮਾਰਦਿਆ ਪੰਦਰਾਂ ਚੋ ਤੇਰਾਂ ਸੀਟਾਂ ਤੇ ਜਿੱਤ ਦਰਜ ਕੀਤੀ ਓੁਥੇ ਹੀ ਇੱਕ ਅਜਾਦ ਓੁਮੀਦਵਾ ਅਤੇ ਇੱਕ ਸ਼ੀਟ ਤੇ ਸ੍ਰੋਮਣੀ ਅਕਾਲੀ ਦਲ ਦੇ ਓੁਮੀਦਵਾਰ ਜੇਤੂ ਕਰਾਰ ਦਿੱਤੇ ਗਏ ਹਨ । ਅੱਜ ਆਏ ਨਤੀਜਿਆਂ ਵਿੱਚ ਵਾਰਡ ਨੰਬਰ 1 ਤੋ ਕਾਗਰਸ ਪਾਰਟੀ ਦੇ ਓੁਮੀਦਵਾਰ ਸਤਿੰਦਰ ਕੋਰ ਨੂੰ 338.ਵੋਟਾਂ ਹਾਸਲ ਕੀਤੀਆਂ ਤੇ ਅਜਾਦ ਓੁਮੀਦਵਾਰ ਜਸਵੀਰ ਕੋਰ ਤੋ ਜਿੱਤ ਦਰਜ ਕੀਤੀ ਵਾਰਡ ਨੰਬਰ 2 ਤੋ ਕਾਗਰਸ ਪਾਰਟੀ ਦੇ ਨਰਿੰਦਰ ਸਿੰਘ ਹਾਕੀ ਨੇ ਆਪ ਓੁਮੀਦਵਾਰ ਹਿਮਾਸ਼ੂ ਸਿੰਗਲਾ ਨੂੰ ਹਰਾਇਆ .ਵਾਰਡ ਨੰਬਰ 3 ਤੋ ਜਸਪਾਲ ਕੋਰ ਪਤਨੀ ਜਗਤਾਰ ਸਿੰਘ ਨੇ ਕਾਗਰਸ ਦੀ ਨੇਹਾ ਅਤੇ ਵਾਰਡ ਨੰਬਰ 4 ਤੋ ਸੰਜੀਵ ਕੁਮਾਰ ਸੰਜੂ ਵਰਮਾ ਨੇ ਅਜਾਦ ਓੁਮੀਦਵਾਰ ਗੀਤਾਂ ਰਾਣੀ ਤੇ ਜਿੱਤ ਦਰਜ ਕੀਤੀ .ਵਾਰਡ ਨੰਬਰ 5 ਤੋ ਹਰਵਿੰਦਰ ਕੋਰ ਪਤਨੀ ਜਰਨੈਲ ਸਿੰਘ . ਵਾਰਡ ਨੰਬਰ 6 ਤੋ ਗੁਰਵਿੰਦਰ ਸਿੰਘ ਸੱਗੂ ਸ਼੍ਰੋਮਣੀ ਅਕਾਲੀ ਦਲ ਨੇ ਕਰਨਵੀਰ ਕਰਾਤੀ ਤੋ 21 ਵੋਟਾਂ ਨਾਲ ਲੀਡ ਹਾਸਲ ਕੀਤੀ .ਵਾਰਡ ਨੰਬਰ 7 ਤੋ ਸੁਖਜੀਤ ਕੋਰ ਪਤਨੀ ਬਲਵਿੰਦਰ ਸਿੰਘ ਘਾਬਦੀਆ. ਵਾਰਡ ਨੰਬਰ 8 ਤੋ ਗੁਰਤੇਜ ਸਿੰਘ . ਵਾਰਡ ਨੰਬਰ 9 ਤੋ ਸੁਖਵਿੰਦਰ ਸਿੰਘ ਲਾਲੀ.ਵਾਰਡ ਨੰਬਰ 10 ਤੋ ਹਰਮਨਪ੍ਰੀਤ ਸਿੰਘ .ਵਾਰਡ ਨੰਬਰ 11 ਤੋ ਨੇਹਾ ਰਾਣੀ. ਵਾਰਡ ਨੰਬਰ 12 ਤੋ ਸੰਜੀਵ ਕੁਮਾਰ ਲਾਲਕਾ. ਵਾਰਡ ਨੰਬਰ 13 ਤੋ ਮੋਨਿਕਾ ਮਿੱਤਲ. ਵਾਰਡ ਨੰਬਰ 14 ਤੋ ਵਿੱਦਿਆ ਦੇਵੀ. ਵਾਰਡ ਨੰਬਰ 15 ਤੋ ਸਵਰਨਜੀਤ ਸਿੰਘ ਜੇਤੂ ਅੈਲਾਨੇ ਗਏ ਹਨ । ਜੇਤੂ ਓੁਮੀਦਵਾਰਾ ਨੂੰ ਮੁਬਾਰਕਵਾਦ ਦੇਣ ਕੈਬਨਿਟ ਮੰਤਰੀ ਸਿੰਗਲਾ ਭਵਾਨੀਗੜ੍ ਪੁੱਜੇ ਓੁਹਨਾ ਟਰੱਕ ਯੂਨੀਅਨ ਵਿੱਚ ਪੁੱਜ ਕੇ ਸਾਰੇ ਜੇਤੂ ਓੁਮੀਦਵਾਰਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਕਾਗਰਸ ਪਾਰਟੀ ਦੇ ਕੀਤੇ ਵਿਕਾਸ ਤੇ ਲੋਕਾਂ ਨੇ ਮੋਹਰ ਲਾਈ ਹੈ ਜਿਸ ਲਈ ਓੁਹ ਭਵਾਨੀਗੜ ਵਾਸੀਆਂ ਦਾ ਦਿਲੋ ਧੰਨਵਾਦ ਕਰਦੇ ਹਨ । ਖਬਰ ਲਿਖੇ ਜਾਣ ਤੱਕ ਸਿੰਗਲਾ ਇੱਕ ਓੁਪਨ ਜੀਪ ਵਿੱਚ ਜੇਤੂ ਜਲੂਸ ਦੀ ਸ਼ਕਲ ਵਿੱਚ ਸਹਿਰ ਦਾ ਰਾਓੁਡ ਲਗਾ ਰਹੇ ਸਨ ਜੋ ਗੁਰਦੁਆਰਾ ਪਾਤਸ਼ਾਹੀ ਨੋਵੀ ਵਿਖੇ ਸਮਾਪਤ ਹੋਵੇਗਾ।