ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ ਵੱਲੋਂ ਕੌਂਸਲਰ ਸੰਜੀਵ ਲਾਲਕਾ ਅਤੇ ਵਿਸ਼ਵਜੀਤ ਸਿੰਘ ਸਨਮਾਨਿਤ
ਬਾਬਾ ਸਾਹਿਬ ਅੰਬੇਡਕਰ ਜੀ ਦੀ ਪਵਿੱਤਰ ਸੋਚ ਨੂੰ ਘਰ ਘਰ ਲੈ ਕੇ ਜਾਵਾਂਂਗੇ - ਡਾਕਟਰ ਰਾਮਪਾਲ ਸਿੰਘ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਜਿੱਥੇ ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ ਸਮਾਜਸੇਵੀ ਕੰਮਾਂ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾ ਰਹੀ ਹੈ ਉਥੇ ਹੀ ਬਾਬਾ ਸਾਹਿਬ ਅੰਬੇਡਕਰ ਜੀ ਦੀ ਪਵਿੱਤਰ ਸੋਚ ਅਤੇ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਵੀ ਤੱਤਪਰ ਉਪਰਾਲੇ ਕਰ ਰਹੀਂ ਹੈ ਜ਼ਿਕਰਯੋਗ ਹੈ ਬੀਤੇ ਕਾਲ਼ੇ ਦੌਰ ਕੋਰੋਨਾ ਲੌਕਡਾਉਨ ਸਮੇਂ ਮੰਚ ਵੱਲੋਂ ਘਰ ਘਰ ਰਾਸ਼ਨ ਅਤੇ ਲੋੜਵੰਦ ਜਨਤਾ ਲਈ ਲੋੜੀਂਦੀ ਸੁਵਿਧਾ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ । ਬੀਤੀ ਸ਼ਾਮ ਮੰਚ ਦੇ ਆਗੂਆਂ ਨੇ ਲਗਾਤਾਰ ਦੂਜੀ ਵਾਰ ਬਣੇ ਕੌਂਸਲਰ ਸੰਜੀਵ ਕੁਮਾਰ ਲਾਲਕਾ ਅਤੇ ਵਿਸ਼ਵਜੀਤ ਸਿੰਘ ਜਿਹਨਾ ਨੂੰ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਅਫਸਰ ਨੌਕਰੀ ਮਿਲੀ ਹੈ ਨੂੰ ਸਨਮਾਨਿਤ ਕੀਤਾ । ਮੌਕੇ ਤੇ ਬੋਲਦਿਆਂ ਮੰਚ ਦੇ ਪ੍ਰਧਾਨ ਚਰਨਾ ਰਾਮ ਅਤੇ ਚੰਦ ਸਿੰਘ ਰਾਮਪੁਰਾ ਨੇ ਕਿਹਾ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਹੋਏ ਜੋ ਵੀ ਬਹੁਜਨ ਤਰੱਕੀ ਕਰੇਗਾ ਮੰਚ ਵੱਲੋਂ ਬਣਦਾ ਮਾਣ ਸਤਿਕਾਰ ਜ਼ਰੂਰ ਦਿੱਤਾ ਜਾਵੇਗਾ । ਇਸੇ ਤਰ੍ਹਾਂ ਉੱਘੇ ਸਮਾਜਸੇਵੀ ਡਾਕਟਰ ਰਾਮਪਾਲ ਸਿੰਘ ਨੇ ਵੀ ਦੋਵਾਂ ਨੂੰ ਸ਼ੁਭਕਾਮਨਾਵਾਂ ਦੇ ਨਾਲ ਨਾਲ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੀ ਪਵਿੱਤਰ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣਾ ਸਾਡਾ ਸਭ ਦਾ ਮੁੱਢਲਾ ਫਰਜ਼ ਹੈ ਸਾਨੂੰ ਉਨਾਂ ਦੇ ਪੂਰਨਿਆਂ ਤੇ ਚਲਦਿਆਂ ਅੱਗੇ ਵੱਧਣਾ ਚਾਹੀਦਾ ਹੈ ਤਾ ਜੋ ਇੱਕ ਵਧੀਆ ਇਨਸਾਨੀਅਤ ਦਾ ਸਮਾਜ ਸਿਰਜਿਆ ਜਾਵੇ। ਇਸ ਮੌਕੇ ਜਸਵਿੰਦਰ ਸਿੰਘ ਚੋਪੜਾ ਨੇ ਸਭ ਦਾ ਇਸ ਸਨਮਾਨ ਪ੍ਰੋਗਰਾਮ ਤੇ ਪਹੁੰਚਣ ਤੇ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ।ਇਸ ਮੌਕੇ ਡਾਕਟਰ ਗੁਰਚਰਨ ਸਿੰਘ, ਬਹਾਦਰ ਸਿੰਘ ਮਾਲਵਾ ਅਤੇ ਹੋਰ ਮੰਚ ਆਗੂ ਹਾਜ਼ਰ ਸਨ।