ਇੱਕੋ ਰਾਤ ਚ ਚਾਰ ਦੁਕਾਨਾਂ ਚ ਹੋਈ ਚੋਰੀ
ਭਵਾਨੀਗੜ ਦੇ ਦੁਕਾਨਦਾਰਾ ਚ ਸਹਿਮ.ਪੁਲਸ ਛਾਣਬੀਣ ਚ ਜੁੱਟੀ
ਭਵਾਨੀਗੜ 27 ਫਰਵਰੀ (ਗੁਰਵਿੰਦਰ ਸਿੰਘ ਰੋਮੀ) ਅੱਜ ਮੇਨ ਬਜ਼ਾਰ ਅਤੇ ਬਲਿਆਲ ਰੋਡ ਉਪਰ ਚਾਰ ਦੁਕਾਨਾਂ ਦੇ ਸਾਟਰ ਤੋੜ ਕੇ ਚੋਰੀ ਦੀ ਘਟਨਾਂ ਨੂੰ ਅੰਜ਼ਾਮ ਦਿੰਦਿਆਂ ਹਜਾਰਾਂ ਰੁਪੈ ਦੀ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਸ਼ਹਿਰ ਦੀ ਬਲਿਆਲ ਰੋਡ ਉਪਰ ਸਥਿਤ ਹਨੀ ਮੋਬਾਇਲ ਕੇਅਰ ਦੇ ਮਾਲਕ ਹਨੀ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਦਾ ਸਾਟਰ ਤੋੜ ਕੇ ਦੁਕਾਨ ਦੇ ਗੱਲੇ ’ਚ ਪਈ 5 ਤੋਂ 7 ਹਜਾਰ ਰੁਪੈ ਦੇ ਕਰੀਬ ਦੀ ਨਗਦੀ ਚੋਰੀ ਕਰ ਲਿਆ ਅਤੇ ਇਸ ਦੀ ਦੁਕਾਨ ਦੇ ਬਿੱਲਕੁਲ ਨਾਲ ਸਥਿਤ ਮੋਬਾਇਲਾਂ ਦੀ ਇਕ ਹੋਰ ਦੁਕਾਨ ਮਨੀ ਮੋਬਾਇਲ ਕੇਅਰ ਜਿਸ ਨੂੰ ਵੀ ਚੋਰਾਂ ਨੇ ਆਪਣਾ ਨਿਸ਼ਾਨਾਂ ਬਣਾਇਆ ਦੇ ਮਾਲਕ ਮਨਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਦਾ ਵੀ ਸਾਟਰ ਤੋੜ ਕੇ ਦੁਕਾਨ ਦੇ ਗੱਲੇ ’ਚ ਪਈ 7 ਹਜਾਰ ਰੁਪੈ ਦੀ ਨਗਦੀ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਬਜ਼ਾਰ ਵਿਖੇ ਸਥਿਤ ਪੰਜਾਬ ਮੈਡੀਕਲ ਹਾਲ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਚੋਰ ਅੱਜ ਸਵੇਰੇ ਉਸ ਦੀ ਦੁਕਾਨ ਦੇ ਜਿੰਦੇ ਤੋੜ ਕੇ ਉਸ ਦੀ ਦੁਕਾਨ ਦੇ ਗੱਲੇ ’ਚੋਂ 6800 ਰੁਪੈ ਦੇ ਕਰੀਬ ਚੋਰੀ ਕਰਕੇ ਲੈ ਗਏ ਅਤੇ ਇਥੇ ਮੇਨ ਬਜ਼ਾਰ ਵਿਖੇ ਹੀ ਸਥਿਤ ਇਕ ਦੁਕਾਨ ਬੰਬੇ ਮੈਚਿੰਗ ਸੈਂਟਰ ਦੇ ਮਾਲਕ ਮੁਹੰਮਦ ਤਹਿਸਿਮ ਨੇ ਦੱਸਿਆ ਚੋਰ ਉਸ ਦੀ ਦੁਕਾਨ ਦੇ ਜਿੰਦੇ ਤੋੜ ਕੇ ਉਸ ਦੀ ਦੁਕਾਨ ’ਚੋਂ ਵੀ 2 000 ਨਗਦੀ ਚੋਰੀ ਕਰਕੇ ਲੈ ਗਏ। ਇਨ੍ਹਾਂ ਘਟਨਾਵਾਂ ਦੀ ਸੂਚਨਾਂ ਦੁਕਾਨਦਾਰਾਂ ਵੱਲੋਂ ਸਥਾਨਕ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਘਟਨਾਵਾਂ ਦਾ ਜਾਇਜਾਂ ਲਿਆ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।