ਪਵਿੱਤਰ ਸਿੰਘ ਸੰਗਤਪੁਰਾ ਨੇ ਮੁੜ ਜਿੱਤਿਆ ਗੋਲਡ ਮੈਡਲ
ਮਾਸਟਰ ਗੇਮ ਐਸੋਸੀਏਸ਼ਨ ਆਫ ਪੰਜਾਬ ਵਿੱਚ ਮਾਰੀ ਬਾਜੀ
ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਪਿਛਲੇ ਸਾਲ ਤੋਂ ਦੌੜਾਂ ਦੇ ਮੁਕਾਬਲੇ ਵਿੱਚ ਲਗਾਤਾਰ ਗੋਲਡ ਮੈਡਲ ਜਿੱਤਣ ਵਾਲੇ ਹੈਡੀਕੈਪਟ ਨੌਜਵਾਨ ਪਵਿੱਤਰ ਸਿੰਘ ਸੰਗਤਪੁਰਾ ਨੇ ਬੀਤੇ ਦਿਨੀਂ ਫੇਰ ਮਾਸਟਰ ਗੇਮ ਐਸੋਸੀਏਸ਼ਨ ਆਫ ਪੰਜਾਬ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ । ਹੌਂਸਲੇ ਬੁਲੰਦ ਅਤੇ ਖੁਸ਼ੀ ਭਰੇ ਲਹਿਜੇ ਨਾਲ਼ ਪਵਿੱਤਰ ਸਿੰਘ ਸੰਗਤਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਹਿਗੁਰੂ ਜੀ ਦੀ ਕਿਰਪਾ ਅਤੇ ਸਖ਼ਤ ਮਿਹਨਤ ਸਕਦਾ ਇਹ ਮੁਕਾਮ ਹਾਸਲ ਕੀਤਾ । ਉਨਾਂ ਕਿਹਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈ ਅੰਗਹੀਣ ਹੁੰਦੇ ਹੋਏ ਓਪਨ ਮੁਕਾਬਲੇ ਅਤੇ ਫਿੱਟ ਨੌਜਵਾਨਾਂ ਨੂੰ ਮਾਤ ਪਾ ਕੇ ਗੋਲਡ ਮੈਡਲ ਜਿੱਤਿਆ । ਉਨਾਂ ਕਿਹਾ ਕਿ ਉਹ ਦਿਨੋਂ-ਦਿਨ ਮਿਹਨਤ ਕਰ ਰਹੇ ਹਨ ਜਲਦੀ ਹੀ ਉਹ ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਅਤੇ ਗੋਲਡ ਮੈਡਲ ਜਿੱਤ ਕੇ ਭਾਰਤ ਪੰਜਾਬ ਅਤੇ ਭਵਾਨੀਗੜ੍ਹ ਦਾ ਨਾਂ ਹੋਰ ਰੌਸ਼ਨ ਕਰਨਗੇ। ਉਨਾਂ ਕਿਹਾ ਕਿ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਲੋਕਾਂ ਵੱਲੋਂ ਬਹੁਤ ਵਧਾਈਆਂ ਅਤੇ ਪਿਆਰ ਮਿਲ ਰਿਹਾ ਹੈ ਉਹ ਸਭ ਦਾ ਦਿਲੋਂ ਧੰਨਵਾਦ ਕਰਦੇ ਹਨ।
ਮੈਡਲ ਜਿੱਤਣ ਤੋ ਬਾਅਦ ਯਾਦਗਾਰੀ ਤਸਵੀਰ ਦੋਰਾਨ ਜੇਤੂ ਪਵਿੱਤਰ ਸਿੰਘ ।