ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ
ਭਵਾਨੀਗਡ਼੍ਹ (ਗੁਰਵਿੰਦਰ ਸਿੰਘ ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ (ਲੜਕੇ) ਵਿਖੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ । ਮੁਕਾਬਲੇ ਤੋਂ ਪਹਿਲਾਂ ਸ੍ਰੀਮਤੀ ਜਸਬੀਰ ਕੌਰ (ਐਕਟੀਵਿਟੀ ਇੰਚਾਰਜ) ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਕੁਰਬਾਨੀਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ।ਅਤੇ ਸ੍ਰੀਮਤੀ ਗੁਰਜੋਤ ਕੌਰ ਬਲਾਕ ਕੋਆਰਡੀਨੇਟਰ ਸੰਗਰੂਰ-2 ਦੀ ਅਗਵਾਈ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਸ ਮੌਕੇ ਵਿਦਿਆਰਥੀਆਂ ਨੇ ਵੀ ਵਧ ਚੜ੍ਹ ਕੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ । ਜਿਸ ਵਿੱਚ ਜਗਜੋਤ ਸਿੰਘ (ਗਿਆਰ੍ਹਵੀਂ) ਨੇ ਪਹਿਲਾ, ਸੁਖਮਨਜੀਤ ਸਿੰਘ (ਗਿਆਰ੍ਹਵੀਂ)ਦੂਜਾ ਤੇ ਕੁਲਬੀਰ ਸਿੰਘ (ਗਿਆਰ੍ਹਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਤਰਵਿੰਦਰ ਕੌਰ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨੀ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਐਕਟੀਵਿਟੀ ਇੰਚਾਰਜ ਸ੍ਰੀਮਤੀ ਗੁਰਜੀਤ ਕੌਰ ਤੇ ਸ਼੍ਰੀਮਤੀ ਬਿੰਦੂ ਰਾਣੀ ਵੀ ਹਾਜ਼ਰ ਸਨ ।