ਸ਼ਿਵਰਾਤਰੀ ਦਾ ਪਾਵਨ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ
ਭਵਾਨੀਗੜ 11 ਮਾਰਚ (ਗੁਰਵਿੰਦਰ ਸਿੰਘ ਰੋਮੀ) ਮਹਾ ਸ਼ਿਵਰਾਤਰੀ ਦਾ ਪਾਵਨ ਦਿਹਾੜਾ ਜਿਥੇ ਪੂਰੇ ਭਾਰਤ ਅੰਦਰ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਓੁਥੇ ਹੀ ਇਲਾਕਾ ਭਵਾਨੀਗੜ ਦੇ ਮੰਦਰਾਂ ਵਿੱਚਵੀ ਖੂਭ ਰੋਣਕਾ ਰਹੀਆਂ ਸਵੇਰ ਤੋ ਹੀ ਸ਼ਰਧਾਲੂਆ ਦੀਆਂ ਲੰਮੀਆਂ ਲਾਇਨਾ ਮੰਦਰਾਂ ਵਿੱਚ ਨਜਰ ਆਇਆ। ਸ਼ਰਧਾਲੂਆ ਵਲੋ ਜਿਥੇ ਸ਼ਿਵਲਿੰਗ ਤੇ ਜਲ ਚੜਾ ਕੇ ਪੂਜਾ ਅਰਚਨਾ ਕੀਤੀ ਓੁਥੇ ਹੀ ਹਰਿਦੁਆਰ ਤੋ ਗੰਗਾ ਜਲ ਲੈਕੇ ਕਾਵੜਾ ਦੇ ਵੱਡੇ ਵੱਡੇ ਟੋਲੇ ਮੰਦਰਾਂ ਚ ਪੁੱਜੇ ਤੇ ਗੰਗਾ ਜਲ ਚੜਾਕੇ ਭੋਲੇ ਨਾਥ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਓੁਥੇ ਹੀ ਭਵਾਨੀਗੜ੍ ਵਿਖੇ ਪ੍ਰਾਚੀਨ ਸ਼ਿਵ ਮੰਦਿਰ ਵੱਲੋਂ ਮਹਾਂਸ਼ਿਵਰਾਤਰੀ ਦਾ ਪਾਵਨ ਦਿਹਾੜਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਮੰਦਿਰ ਦੀ ਬ੍ਰਹਮਚਾਰੀ ਸ਼੍ਰੀ ਗੰਗਾ ਬਿਸ਼ਨ ਦਾਸ ਕਮੇਟੀ ਦੇ ਮੈਂਬਰ ਸਹਿਬਾਨਾਂ ਵੱਲੋਂ ਮੰਦਿਰ ਨੂੰ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ ਅਤੇ ਲੰਗਰ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ। ਉਹਨਾਂ ਸ਼ੰਕਰ ਭਗਵਾਨ ਜੀ ਦੇ ਦਰਸ਼ਨ ਕਰਨ ਲਈ ਆਏ ਭਗਤਾਂ ਨੂੰ ਮੱਥਾ ਟੇਕਣ ਲਈ ਵੀ ਬਹੁਤ ਵਧੀਆ ਪ੍ਰਬੰਧ ਕੀਤੇ। ਇਸ ਮੌਕੇ ਸ਼ਹਿਰ ਦੇ ਸੀਨੀਅਰ ਯੂਥ ਆਗੂ ਆਚਲ ਗਰਗ ਨੇ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਰਵੀ ਬੀਰਾ ਜਰਨਲ ਸਟੋਰ ਵਾਲੇ, ਰਾਕੇਸ਼ ਕੁਮਾਰ, ਸੁਰੇਸ਼ ਕੁਮਾਰ , ਹਰਵਿੰਦਰ ਵਿੱਕੀ, ਜੋਨੀ ਕਾਲੜਾ, ਅਸ਼ੋਕ ਕੁਮਾਰ ਸ਼ੋਕੀ, ਅਮਨ ਵਰਮਾ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।
ਭੋਲੇ ਸ਼ੰਕਰ ਦਾ ਅਸ਼ੀਰਵਾਦ ਲੈਦੇ ਯੂਥ ਆਗੂ ਆਚਲ ਗਰਗ।