ਸਰਪੰਚਾਂ ਨੂੰ ਮਿਲਣੇ ਚਾਹੀਦੇ ਹਨ ਪੂਰੇ ਮਾਣ ਭੱਤੇ - ਗੁਰਪ੍ਰੀਤ ਆਲੋਅਰਖ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਗੁਰਪ੍ਰੀਤ ਸਿੰਘ ਆਲੋਅਰਖ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਆਖਿਆ, ਕਿ ਪਿਛਲੇ ਦਿਨੀਂ ਪੰਚਾਇਤ ਯੂਨੀਅਨ ਵੱਲੋਂ ਬੀ. ਡੀ.ਓ.ਦਫਤਰ ਭਵਾਨੀਗੜ੍ਹ ਦੇ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਰੋਸ ਮੁਜ਼ਾਹਰੇ ਨੂੰ ਸਹੀ ਠਹਿਰਾਉਂਦਿਆਂ, ਆਖਿਆ ਕਿ ਪੰਜਾਬ ਸਰਕਾਰ ਦਾ ਇਹ ਵਾਟਰ ਵਰਕਸ ਦਾ ਪੁਰਾਣਾ ਖੜ੍ਹਾ ਬਕਾਇਆ, ਚੌਦ੍ਹਵੇਂ ਵਿੱਤ ਕਮਿਸ਼ਨ ਰਾਹੀਂ ਪਿੰਡਾਂ ਨੂੰ ਮਿਲਣ ਵਾਲੀ ਗਰਾਂਟਾਂ ਵਿੱਚੋਂ ਅਦਾਇਗੀ ਕਰਨ ਦਾ ਜ਼ੁਬਾਨੀ ਨਾਦਰਸ਼ਾਹੀ ਫ਼ੁਰਮਾਨ ਅਤਿ ਨਿੰਦਣਯੋਗ ਹੈ, ਇਹ ਪੈਸਾ ਕੇਂਦਰ ਸਰਕਾਰ ਕੇਂਦਰ ਦੇ ਵਿੱਤ ਕਮਿਸ਼ਨ ਦੇ ਵੱਲੋਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਤੇ ਖ਼ਰਚ ਕਰਨ ਲਈ ਜਾਰੀ ਕੀਤਾ ਜਾਂਦਾ ਹੈ,ਇਹ ਵਾਟਰ ਵਰਕਸ ਦਾ ਪਿਛਲਾ ਬਕਾਇਆ ਪੰਜਾਬ ਸਰਕਾਰ ਨੂੰ ਆਪਣੀ ਸਰਕਾਰ ਦੇ ਫੰਡਾਂ ਰਾਹੀਂ ਭੁਗਤਾਨ ਕਰਨਾ ਚਾਹੀਦਾ ਹੈ ਸਰਪੰਚਾਂ ਨੂੰ ਮਿਲਣ ਵਾਲੇ ਮਾਣ ਭੱਤੇ ਦੀ ਮੰਗ ਨੂੰ ਸਹੀ ਠਹਿਰਾੳਦਿਆਂ, ੳਨ੍ਹਾਂ ਆਖਿਆ ਕਿ ਇਹ ਸਰਕਾਰ ਦੀ ਵੱਡੀ ਨਲਾਇਕੀ ਹੈ ਜੋ ਕਿ ਪਿਛਲੇ ਢਾਈ ਸਾਲਾਂ ਤੋਂ ਅਜੇ ਤਕ ਉਨ੍ਹਾਂ ਸਰਪੰਚਾਂ ਨੂੰ ਉਨ੍ਹਾਂ ਦੇ ਮਾਣ ਭੱਤੇ ਵਾਲੀ ਨਾਮਾਤਰ( ਬਹੁਤ ਥੋੜ੍ਹੀ ) ਰਾਸ਼ੀ ਵੀ ਮੁਹੱਈਆ ਨਹੀਂ ਕਰਵਾ ਸਕੀ , ਇਸ ਰਾਸ਼ੀ ਨੂੰ ਤੁਰੰਤ ਜਾਰੀ ਕੀਤਾ ਜਾਵੇ ਅਤੇ ਪੰਚਾਇਤ ਯੂਨੀਅਨ ਦੀ ਇਸ ਵਿਚ ਵਾਧਾ ਕਰਨ ਦੀ ਮੰਗ ਨੂੰ ਵੀ ਪ੍ਰਵਾਨ ਕੀਤਾ ਜਾਵੇ। ਪਿਛਲੇ ਲੰਮੇ ਸਮੇਂ ਤੋਂ ਸਰਪੰਚ ਆਪਣੇ ਮਤੇ ਰਾਹੀਂ ਦੱਸ ਹਜ਼ਾਰ ਅਤੇ ਸੈਕਟਰੀ ਨਾਲ ਪੱਚੀ ਹਜ਼ਾਰ ਤਕ ਖ਼ਰਚਾ ਕਰ ਸਕਦੇ ਹਨ, ਇਸ ਤੋਂ ਬਾਅਦ ਦੀ ਪ੍ਰਵਾਨਗੀ ਬੀ ਡੀ ਪੀ ਓ ਤੋਂ ਲੈਣੀ ਪੈਂਦੀ ਹੈ ਬਲਾਕ ਦੇ ਪਿੰਡ ਕਾਫ਼ੀ ਦੂਰ ਤਕ ਫੈਲੇ ਹੋਏ ਹਨ ਜਿਸ ਕਾਰਨ ਸਰਪੰਚਾਂ ਨੂੰ ਹਰ ਇਕ ਨਿੱਕੇ ਮੋਟੇ ਮਤੇ ਨੂੰ ਪਾਸ ਕਰਾਉਣ ਦੇ ਲਈ ਬੀ ਡੀ ਪੀ ਓ ਦੇ ਕੋਲ ਜਾਣਾ ਅਸੰਭਵ ਹੈ,ਇਸ ਕਾਰਨ ਮੈਂ ਸਮਝਦਾ ਹਾਂ ਕਿ ਇਸ ਦੀ ਪ੍ਰਵਾਨਗੀ ਇਕ ਲੱਖ ਰੁਪਏ ਤੱਕ ਸਰਪੰਚਾਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਮਰਜ਼ੀ ਦੇ ਨਾਲ, ਸੈਕਟਰੀ ਦੀ ਸਲਾਹ ਦੇ ਨਾਲ ਮਤੇ ਵਿੱਚ ਲਿਆ ਕੇ ਇਸ ਨੂੰ ਖ਼ਰਚ ਕਰ ਸਕਦੇ ਹੋਣ, ਇਸ ਤੋਂ ਇਲਾਵਾ ਇਮਾਨਦਾਰ ਅਤੇ ਕੰਮ ਕਰਨ ਵਾਲੇ ਸਰਪੰਚਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੇ ਲਈ ਪ੍ਰੇਸ਼ਾਨ ਕੀਤਾ ਜਾਂਦਾ ਹੈ,ਮੈਂ ਇਸ ਦੀ ਵੀ ਨਿਖੇਧੀ ਕਰਦਾ ਹਾਂ।
ਗੁਰਪ੍ਰੀਤ ਸਿੰਘ ਆਲੋਅਰਖ