ਪੈਟਰੋਲ ਪੰਪ ਤੋਂ ਤੇਲ ਪਵਾ ਕੇ ਕਾਰ ਵਾਲੇ ਹੋਏ ਰਫੂ ਚੱਕਰ
ਭਵਾਨੀਗੜ੍ਹ () ਪਟਿਆਲਾ ਭਵਾਨੀਗੜ੍ਹ ਹਾਈਵੇ ਉਪੱਰ ਬਣੇ ਪੈਟਰੋਲ ਪੰਪ ਤੇ ਇੱਕ i20 ਕਾਰ 1500ਰੁਪਏ ਦਾ ਤੇਲ ਪਵਾ ਕੇ ਕਾਰ ਵਾਲੇ ਹੋਏ ਰਫੂ ਚੱਕਰ ਹੋ ਗਏ ਇਸ ਦੀ ਪੁਸ਼ਟੀ ਪੈਟਰੋਲ ਪੰਪ ਦੇ ਮੈਨੇਜਰ ਨੇ ਕੀਤੀ ਅਤੇ ਕਿਹਾ ਕਿ ਇੱਕ ਕਾਰ i20ਸਿਲਵਰ ਰੰਗ ਜਿਸਦਾ ਨੰਬਰ PB 29 L 8383 ਸੀ ਉਹਨਾਂ ਨੇ ਕਿਹਾ ਕਿ 1500ਰੁਪਏ ਦਾ ਤੇਲ ਪਾ ਦਿਓ ਪਰ ਪੈਸੇ ਨਗਦ ਦੇਣ ਦੀ ਬਜਾਏ ਏ ਟੀ ਐਮ ਕਾਰਡ ਰਾਹੀਂ ਪੈਸੇ ਪਾਉਣ ਲਈ ਕਿਹਾ ਪਰ ਅਚਾਨਕ ਹੀ ਉਹਨਾਂ ਨੇ ਕਾਰ ਭਜਾ ਲਈ ਅਤੇ ਅਸੀਂ ਨਜਦੀਕੀ ਥਾਣਾ ਭਵਾਨੀਗੜ੍ਹ ਵਿਖੇ ਰਿਪੋਰਟ ਕਰਵਾਈ ਥਾਣਾ ਭਵਾਨੀਗੜ੍ਹ ਵਿਖੇ ਪੁਲਿਸ ਨੇ ਜਾਂਚ ਸ਼ੁਰੂ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਅਤੇ ਥਾਣਾ ਭਵਾਨੀਗੜ੍ਹ ਦੇ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਇਸ ਕਾਰ ਨੂੰ ਦੇਖਦੇ ਸਾਰ ਹੀ ਪੁਲਿਸ ਨੂੰ ਇਤਲਾਹ ਦੇਣ ਦੀ ਅਪੀਲ ਕੀਤੀ