ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਭਵਾਨੀਗੜ ਪੁੱਜੇ
ਗਮੀ ਕਲਿਆਣ ਨੇ ਆ ਰਹੀਆਂ ਸਮੱਸਿਆਵਾਂ ਤੋ ਕਰਵਾਇਆ ਜਾਣੂ
ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਤੇ ਸੈਂਟਰਲ ਵਾਲਮਿਕੀ ਸਭਾ ਇੰਡੀਆ ਦੇ ਕੋਮੀ ਪ੍ਰਧਾਨ ਗੇਜਾ ਰਾਮ ਅੱਜ ਭਵਾਨੀਗੜ ਪੁੱਜੇ । ਇਸ ਮੋਕੇ ਓੁਹਨਾ ਸਫਾਈ ਕਰਮਚਾਰੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ । ਇਸ ਮੋਕੇ ਸੈਂਟਰਲ ਵਾਲਮਿਕੀ ਸਭਾ ਇੰਡੀਆ ਦੇ ਕੋਮੀ ਸੀਨੀਅਰ ਮੀਤ ਪ੍ਰਧਾਨ ਗਮੀ ਕਲਿਆਣ ਨੇ ਆਮ ਵਰਕਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਚੇਅਰਮੈਨ ਗੇਜਾ ਰਾਮ ਨੂੰ ਜਾਣੂ ਕਰਵਾਇਆ ਜਿਸ ਤੇ ਗੇਜਾ ਰਾਮ ਵਲੋ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਚਾਨਣਾ ਪਾਇਆ ਅਤੇ ਮੋਜੂਦ ਲੋਕਾ ਨੂੰ ਭਰੋਸਾ ਦਿੱਤਾ ਕਿ ਹਰ ਸਮੱਸਿਆ ਦਾ ਹੱਲ ਜਲਦ ਹੱਲ ਕਰ ਲਿਆ ਜਾਵੇਗਾ ਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀ ਆਓੁਣ ਦਿੱਤੀ ਜਾਵੇਗੀ। 2022 ਦੀਆਂ ਤਿਆਰੀਆਂ ਸਬੰਧੀ ਓੁਹਨਾ ਕਿਹਾ ਕਿ ਹਾਇਕਮਾਡ ਓੁਹਨਾ ਨੂੰ ਜੋ ਵੀ ਜੁੰਮੇਵਾਰੀ ਦੇਵੇਗੀ ਓੁਹ ਨਿਭਾਓੁਣਗੇ। ਇਸ ਮੋਕੇ ਵਾਲਮਿਕੀ ਭਵਨ ਦੇ ਪ੍ਰਧਾਨ ਅਮਰਜੀਤ ਬੱਬੀ.ਜੰਟ ਦਾਸ ਬਾਵਾ.ਧਰਮਵੀਰ.ਸੁਖਪਾਲ ਸਿੰਘ ਸੈਟੀ.ਗਗਨ ਬਾਵਾ.ਹਨੀ ਸਹੋਤਾ.ਰਾਜ ਕੁਮਾਰ.ਰਾਮਪ੍ਰੀਤ ਸਹੋਤਾ.ਗੋਲੂ ਗੁਪਤਾ.ਤੋ ਇਲਾਵਾ ਆੜਤੀ ਅੇਸੋਸੀਏਸਨ ਦੇ ਸਾਬਕਾ ਪ੍ਰਧਾਨ ਸੁੱਖੀ ਕਪਿਆਲ ਵੀ ਮੋਜੂਦ ਸਨ ।
ਚੇਅਰਮੈਨ ਗੇਜਾ ਰਾਮ ਦਾ ਸਨਮਾਨ ਕਰਦੇ ਵਾਲਮਿਕੀ ਸਭਾ ਇੰਡੀਆ ਦੇ ਆਗੂ।