ਦੁਰਗਾ ਮਾਤਾ ਮੰਦਰ ਵਿਖੇ ਮੁਫਤ ਹੈਲਥ ਚੈੱਕਅਪ ਕੈਂਪ
150 ਦੇ ਕਰੀਬ ਮਰੀਜ਼ਾਂ ਦਾ ਕੀਤਾ ਚੈੱਕਅੱਪ
ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਸ਼ਹਿਰ ਦੇ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਅੱਜ ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਵੱਲੋਂ ਇਕ ਮੈਡੀਕਲ ਹੈਲਥ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿਚ ਹੱਡੀਆਂ ਦੇ ਰੋਗਾਂ ਦੇ ਮਾਹਰ ਡਾ ਮਹੇਸ਼ ਇੰਦਰ ਅਤੇ ਪੇਟ ਤੇ ਲੀਵਰ ਦੇ ਰੋਗਾਂ ਦੇ ਮਾਹਿਰ ਡਾ ਆਰ ਐਸ ਭੁੱਲਰ ਵੱਲੋਂ 150 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ।
ਇਸ ਕੈਂਪ ਮੌਕੇ ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮਨੀਸ਼ ਸਿੰਗਲਾ ਅਤੇ ਮੈਂਬਰਾਂ ਵੱਲੋਂ ਡਾਕਟਰ ਸਾਹਿਬਾਨ ਅਤੇ ਉਨ੍ਹਾਂ ਦੇ ਨਾਲ ਆਈ ਹੋਈ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਸਪਤਾਲ ਦੇ ਮਾਰਕੀਟਿੰਗ ਮੈਨੇਜਰ ਗਗਨਦੀਪ ਸਿੰਘ ਸੇਠੀ ਨੇ ਡਾਕਟਰਾਂ ਦੀ ਟੀਮ ਅਤੇ ਮੰਦਰ ਕਮੇਟੀ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਗਨਦੀਪ ਮਿੱਤਲ, ਰਾਜਿੰਦਰ ਕੁਮਾਰ ਗੋਇਲ, ਐਡਵੋਕੇਟ ਈਸ਼ਵਰ ਬਾਂਸਲ, ਰਾਜੇਸ਼ ਕੁਮਾਰ, ਤਰਸੇਮ ਕਾਂਸਲ, ਭਗਵਾਨ ਦਾਸ ਸ਼ਰਮਾ, ਪਰਦੀਪ ਸੁਨਾਰੀਆ, ਰੂਪ ਚੰਦ ਗੋਇਲ ਸਮੇਤ ਕਈ ਕਮੇਟੀ ਮੈਂਬਰ ਮੌਜੂਦ ਸਨ।