ਨਕਸਲੀਆ ਵਲੋ ਸਹੀਦ ਕੀਤੇ ਸੈਨਿਕਾਂ ਨੂੰ ਸਰਧਾਜਲੀਆ
ਆਲੋਅਰਖ ਚ ਨੋਜਵਾਨਾ ਕੈਡਲ ਮਾਰਚ ਕੀਤਾ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪਿਛਲੇ ਦਿਨੀਂ ਛੱਤੀ ਗੜ੍ਹ ਵਿਚ ਨਕਸਲੀਆਂ ਦੁਆਰਾ ਕੀਤੇ ਸੁਰਕਸ਼ਾ ਬਲਾਂ ਦੇ ਉੱਪਰ ਹਮਲੇ ਦੇ ਸੰਬੰਧ ਦੇ ਵਿੱਚ ਆਲੋਅਰਖ ਯੂਥ ਸਪੋਰਟਸ ਕਲੱਬ ਦੇ ਨੌਜਵਾਨ , ਨਗਰ ਦੇ ਨੌਜਵਾਨ ਤੇ ਸਕੂਲੀ ਬੱਚਿਆਂ ਦੁਬਾਰਾ ਕੈਡਲ ਮਾਰਚ ਕੀਤਾ ਗਿਆ,ਪਿੰਡ ਦੀ ਪਰਿਕਰਮਾ ਕਰਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੈਂਡਲ ਮਾਰਚ ਦੀ ਸਮਾਪਤੀ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਸ਼ਹੀਦ ਹੋਏ ਨੌਜਵਾਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ,ਇਹ ਮਾਰਚ ਕਲੱਬ ਪ੍ਰਧਾਨ ਬੂਟਾ ਸਿੰਘ ਅਤੇ ਮੀਤ ਪ੍ਰਧਾਨ ਕਮਲ ਆਲੋਅਰਖ ਦੀ ਅਗਵਾਹੀ ਹੇਠ ਹੋਇਆ,ਕਲੱਬ ਪ੍ਰਧਾਨ ਬੂਟਾ ਸਿੰਘ ਨੇ ਆਖਿਆ ਕਿ ਅਸੀਂ ਸ਼ਹੀਦ ਹੋਏ ਨੌਜਵਾਨਾਂ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਉਨ੍ਹਾਂ ਦੇ ਪਰਿਵਾਰਾਂ ਨਾਲ ਇਸ ਕੈਂਡਲ ਮਾਰਚ ਰਾਹੀਂ ਦੁੱਖ ਸਾਂਝਾ ਕਰਦੇ ਹਾਂ ਅਤੇ ਸਾਡੇ ਨੌਜਵਾਨ ਜੋ ਕਿ ਵੱਖ ਵੱਖ ਥਾਵਾਂ ਤੇ ਰਹਿ ਕੇ ਦੇਸ਼ ਦੀ ਸੁਰੱਖਿਆ ਕਰ ਰਹੇ ਹਨ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਦੇ ਲਈ ਖੜ੍ਹੇ ਹਾਂ ।ਕਲੱਬ ਮੀਤ ਪ੍ਰਧਾਨ ਕਮਲ ਵੱਲੋ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਚਨ "ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ।। ਦਾ ਹਵਾਲਾ ਦਿੰਦਿਆਂ ਹੋਇਆ ਸਹੀਦ ਹੋਏ ਨੌਜਵਾਨਾਂ ਨੂੰ ਅਣਖੀ, ਸੂਰਮੇਂ ਵੀਰ ਸਪੂਤ ਕਹਿ ਕੇ ਸੰਬੋਧਨ ਕੀਤਾ ਗਿਆ ਜਿਹੜੇ ਕਿ ਆਖਰੀ ਸਾਹ ਤਕ ਰਣ ਵਿੱਚ ਝੂਜਦੇ ਰਹੇ। ਕੈਂਡਲ ਮਾਰਚ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਆਲੋਅਰਖ (ਸਾਬਕਾ ਫੌਜੀ) ਵੀ ਹਾਜ਼ਰ ਸਨ ਉਨ੍ਹਾਂ ਗੱਲਬਾਤ ਦੌਰਾਨ ਆਖਿਆ ਕਿ ਸਾਡੇ ਪਿੰਡ ਦੇ ਨੌਜਵਾਨ ਵੱਡੀ ਗਿਣਤੀ ਦੇ ਵਿਚ ਸੁਰਕਸ਼ਾ ਦੇ ਨਾਲ ਸੰਬੰਧਤ ਵਿਭਾਗਾਂ ਵਿਚ ਸੇਵਾ ਨਿਭਾ ਰਹੇ ਹਨ,ਆਰਮੀ, ਏਅਰ ਫੋਰਸ, ਨੇਵੀ,ਬੀ ਐੱਸ ਐੱਫ, ਸੀ ਆਰ ਪੀ ਐਫ,ਡੀ ਐੱਸ ਈ ਅਤੇ ਪੰਜਾਬ ਪੁਲੀਸ ਆਦਿ ਸੁਰੱਕਸ਼ਾ ਫੋਰਸਾਂ ਦੇ ਵਿਚ ਚੰਗੇ ਰੈਂਕਾਂ ਉੱਪਰ ਤੈਨਾਤ ਹਨ ਅਤੇ ਕੁਝ ਸੇਵਾਮੁਕਤ ਹੋ ਚੁੱਕੇ ਹਨ,ਉਨ੍ਹਾਂ ਆਪਣੇ ਨਗਰ ਨੂੰ ਇਨਕਲਾਬੀ ਨਗਰ ਦੱਸਦਿਆਂ ਆਖਿਆ ਕਿ ਚੱਲ ਰਹੇ ਮੌਜੂਦਾ ਕਿਸਾਨੀ ਘੋਲ ਵਿੱਚ ਉਨ੍ਹਾਂ ਦਾ ਨਗਰ ਵੀ ਕਾਫ਼ੀ ਮੋਹਰੀ ਹੈ।ਇਸ ਮੌਕੇ ਦਿਲਪ੍ਰੀਤ ਸਿੰਘ , ਹਨੀ ਸਲਦੀ,ਦੀਪਕ ਕੁਮਾਰ,ਲਵਲੀ, ਸ਼ੈਰੀ, ਜਸ਼ਨ,ਗਗਨ ਸੋਹੀ, ਸੁਖਦੇਵ ਸਿੰਘ ਸੁੱਖਾ, ਨਿਪੂ,ਅਕਾਸ਼, ਗੁਰੀ ਸਰਮਾ,ਦੀਪੂ ਸਾਲਦੀ ,ਭੁਪਿੰਦਰ ਸਿੰਘ ਭੂਪੀ ਅਤੇ ਸਕੂਲੀ ਬੱਚੇ ਵੱਡੀ ਗਿਣਤੀ ਵਿਚ ਹਾਜ਼ਰ ਸਨ|