ਧੂਮ ਧਾਮ ਨਾਲ ਮਨਾਇਆ ਜਾਵੇਗਾ ਬਾਬਾ ਸਾਹਿਬ ਦਾ ਜਨਮ ਦਿਹਾੜਾ
ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਪੂਰੀ ਦੁਨੀਆ ਵਿੱਚ ਜਿੱਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਪੂਰੀ ਸ਼ਾਨੋ-ਸ਼ੌਕਤ ਧੂਮ-ਧਾਮ ਨਾਲ ਮਨਾਇਆ ਜਾਦਾ ਹੈ ਉਥੇ ਹੀ ਭਵਾਨੀਗੜ੍ਹ ਵਿੱਚ ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ , ਜ਼ਬਰ ਜ਼ੁਲਮ ਵਿਰੋਧੀ ਫਰੰਟ, ਅੰਬੇਡਕਰ ਯੂਥ ਵੈਲਫੇਅਰ ਕਲੱਬ , ਅੰਬੇਡਕਰ ਕ੍ਰਾਂਤੀ ਗਰੁੱਪ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਵੀ ਭਵਾਨੀਗੜ੍ਹ ਵਿਖੇ ਹਰ ਸਾਲ ਦੀ ਤਰਾਂ 14 ਅਪ੍ਰੈਲ ਨੂੰ ਧੂਮ-ਧਾਮ ਨਾਲ ਮਨਾਉਣ ਦੀਆ ਤਿਆਰੀਆ ਮੁਕੰਮਲ ਕਰ ਲਈਆਂ ਹਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਚ ਪ੍ਰਧਾਨ ਚਰਨਾ ਰਾਮ ਲਾਲਕਾ ਅਤੇ ਜਰਨਲ ਸਕੱਤਰ ਚੰਦ ਸਿੰਘ ਰਾਮਪੁਰਾ ਨੇ ਦੱਸਿਆ ਕਿ ਇਸ ਵਾਰ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਡਾਕਟਰ ਹਰਕੀਰਤ ਸਿੰਘ ਅਤੇ ਡਾਕਟਰ ਅਮਨਦੀਪ ਸਿੰਘ ਹੋਣਗੇ। ਉਨਾ ਕਿਹਾ ਕਿ ਸਮਾਗਮ ਲਗਭਗ ਸਵੇਰੇ ਦਸ ਵਜੇ ਸ਼ੁਰੂ ਕੀਤਾ ਜਾਵੇਗਾ ਲਗਭਗ ਦੋ ਵਜੇ ਸਮਾਪਤੀ ਹੋਵੇਗੀ । ਜਿਸ ਵਿੱਚ ਮੁੱਖ ਬੁਲਾਰੇ ਖੁਦ ਮੰਚ ਪ੍ਰਧਾਨ ਚਰਨਾ ਰਾਮ ਲਾਲਕਾ, ਮਾਸਟਰ ਚਰਨ ਸਿੰਘ ਚੋਪੜਾ, ਗੁਰਮੀਤ ਸਿੰਘ ਕਾਲਾਝਾੜ, ਕਿ੍ਸ਼ਨ ਸਿੰਘ ਭੜੋ, ਚੰਦ ਸਿੰਘ ਰਾਮਪੁਰਾ, ਧਰਮਪਾਲ ਸਿੰਘ, ਕਾਕਾ ਸਿੰਘ ਭੱਟੀਵਾਲ, ਅਮਰੀਕ ਚੋਪੜਾ , ਸੁਖਚੈਨ ਸਿੰਘ ਆਲੋਅਰਖ ਅਤੇ ਹੋਰ ਬੁਲਾਰੇ ਮਹਾਨ ਰਹਿਬਰ ਬਾਬਾ ਸਾਹਿਬ ਜੀ ਜੀਵਨੀ ਦੇ ਚਾਨਣਾ ਪਾਉਣਗੇ। ਬੱਚਿਆਂ ਵੱਲੋਂ ਵੀ ਗੀਤ ਸੰਗੀਤ ਅਤੇ ਕਵਿਤਾ ਰਾਹੀਂ ਸ਼ਾਨੋ-ਸ਼ੌਕਤ ਨੂੰ ਚਾਰ ਚੰਨ ਲਾਏ ਜਾਣਗੇ । ਚਾਹ ਪਾਣੀ ਗੁਰੂ ਦਾ ਲੰਗਰ ਅਟੁੱਟ ਵਰਤੇਗਾ। ਉਨਾਂ ਸਭ ਨੂੰ ਵੱਡੀ ਗਿਣਤੀ ਨਾਲ ਪ੍ਰੀਵਾਰ ਸਮੇਤ ਸਮਾਗਮ ਵਿੱਚ ਆਉਣ ਦੀ ਅਪੀਲ ਵੀ ਕੀਤੀ । ਇਸ ਮੌਕੇ ਬਹਾਦਰ ਸਿੰਘ ਮਾਲਵਾ, ਗੁਰਤੇਜ ਸਿੰਘ ਕਦਰਾਵਾਦ, ਜਸਵਿੰਦਰ ਸਿੰਘ ਚੋਪੜਾ, ਮਨਜੀਤ ਪਟਵਾਰੀ, ਮਾਸਟਰ ਕਮਲਜੀਤ ਸਿੰਘ, ਬਲਕਾਰ ਸਿੰਘ ਭਗਾਨੀਆ, ਗੁਰਨਾਮ ਸਿੰਘ, ਡਾਕਟਰ ਗੁਰਜੰਟ ਸਿੰਘ, ਡਾਕਟਰ ਰਾਮਪਾਲ ਸਿੰਘ, ਗੰਡਾ ਸਿੰਘ, ਕ੍ਰਿਸ਼ਨ ਸਿੰਘ ਅਤੇ ਹੋਰ ਮੰਚ ਮੈਂਬਰ ਹਾਜਰ ਸਨ।