ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ, ਬੀ.ਐਫ. ਐਮ. ਇੰਡੀਆ ਕੰਪਨੀ ਅਤੇ ਤੂਰ ਇੰਟਰਪ੍ਰਾਜਿਜ਼ ਵੱਲੋਂ ਸਾਂਝੇ ਤੌਰ ਤੇ ਖਾਲਸਾ ਪੰਥ ਸਾਜਨਾ ਦਿਵਸ ਮੌਕੇ ਇੱ ਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਖੁਨਦਾਨੀਆਂ ਦੁਆਰਾ 28 ਯੂਨਿਟ ਖੂਨ ਦਾਨ ਕੀਤਾ ਗਿਆ । ਇਸ ਮੌਕੇ ਤੂਰ ਇੰਟਰਪ੍ਰਾਈਜਿਜ਼ ਦੇ ਮਾਲਕ ਸ. ਗੁਰਮੀਤ ਸਿੰਘ, ਇੰਦਰਪਾਲ ਸਿੰਘ ਖ਼ਾਲਸਾ , ਰਜਿੰਦਰ ਸਿੰਘ, ਅਮਰਜੀਤ ਚਹਿਲ, ਜਸਵੰਤ ਸਿੰਘ ਸਿੱਧੂ ਆਦਿ ਨੇ ਵਿਸ਼ੇਸ਼ ਸੇਵਾਵਾਂ ਦਿੱਤੀਆਂ । ਬੀ ਐਫ ਐਮ ਇੰਡੀਆ ਵੱਲੋਂ ਪ੍ਰਮੋਟਰ ਸੁਭਾਸ਼ ਚੰਦਰ ਅਤੇ ਰਾਜ ਕੁਮਾਰ ਅਗਰਵਾਲ ਮੋਜੂਦ ਰਹੇ, ਕੰਪਨੀ ਦੁਆਰਾ ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਉਹਨਾਂ ਦੀ ਸਿਹਤਯਾਬੀ ਲਈ ਸਾਰੇ ਖੂਨਦਾਨੀਆਂ ਨੂੰ ਇੱਕ ਇੱਕ ਲੀਟਰ ਬੋਤਲ ਐਕਸਟਰੀਮ-43 (ਫੂਡ ਸਪਲੀਮੈਂਟ) ਦਿੱਤੀ ਗਈ । ਇਸ ਵਿੱਚ 43 ਤਰਾਂ ਦੇ ਬੇਰੀਜ਼ ਅਤੇ ਫਲਾਂ ਦਾ ਮਿਸ਼ਰਨ ਹੈ, ਜੋ ਕਿ ਸਾਨੂੰ ਅਨੇਕਾਂ ਬਿਮਾਰੀਆਂ ਤੋਂ ਬਚਾਉਂਦਾ ਹੈ । ਕੰਪਨੀ ਵੱਲੋਂ ਦੱਸਿਆ ਗਿਆ ਕਿ ਅਸੀਂ ਲੋਕ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਜਨਮ ਤੋਂ ਹੀ ਕੈਮੀਕਲ ਯੁਕਤ ਖਾਣੇ ਖਾ ਰਹੇ ਹਾਂ, ਜਿਸ ਕਾਰਨ ਵੱਖ ਵੱਖ ਤਰਾਂ ਦੀਆਂ ਬਿਮਾਰੀਆਂ ਨੇ ਸਾਨੂੰ ਜਕੜ ਰੱਖਿਆ ਹੈ । ਕੇਮੀਕਲ ਯੁਕਤ ਵਸਤੂਆਂ ਦਾ ਵਧ ਰਿਹਾ ਚਲਣ ਇਨਸਾਨੀ ਜਿੰਦਗੀ ਅਤੇ ਹਰ ਤਰਾਂ ਦੇ ਜੀਵ ਜੰਤੂਆਂ ਉੱਪਰ ਬਹੁਤ ਬੁਰਾ ਪ੍ਰਭਾਵ ਪਾ ਰਿਹਾ ਹੈ । ਅਗਰ ਜਲਦ ਹੀ ਕੈਮੀਕਲ ਯੁਕਤ ਖਾਣਿਆਂ ਦੀ ਰੋਕਥਾਮ ਨਾ ਕੀਤੀ ਗਈ ਤਾਂ ਇਸਦੇ ਮਾੜੇ ਸਿੱਟੇ ਸਾਰੇ ਸਮਾਜ ਨੂੰ ਭੁਗਤਣੇ ਪੈਣਗੇ । ਉਹਨਾਂ ਦੱਸਿਆ ਕਿ ਇਸ ਕੈਂਪ ਰਾਹੀਂ ਕੰਪਨੀ ਦਾ ਉਦੇਸ਼ ਇਸ ਪਵਿੱਤਰ ਦਿਵਸ ਮੋਕੇ ਲੋਕਾਂ ਨੂੰ ਕੁਦਰਤੀ ਚੀਜਾਂ ਵੱਲ ਆਕਰਸ਼ਿਤ ਕਰਨਾ ਹੈ ਅਤੇ ਉਹਨਾਂ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਵੀ ਕੈਮੀਕਲ ਵਾਲੀਆਂ ਚੀਜਾਂ ਦੀ ਬਜਾਏ ਕੁਦਰਤੀ ਚੀਜਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਤਾਂ ਜੋ ਅਪਣੇ ਆਲੇ ਦੁਆਲੇ ਨੂੰ ਸਿਹਤਮੰਦ ਰੱਖਿਆ ਜਾ ਸਕੇ । ਕੈਂਪ ਵਿਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਐਮ ਐਲ ਏ ਦੀ ਚੋਣ ਲੜ ਚੁੱਕੇ ਸ੍ਰੀ ਦਿਨੇਸ਼ ਬਾਂਸਲ ਜੀ ਆਪਣੇ ਵਲੰਟੀਅਰਾਂ ਸਮੇਤ ਪਹੁੰਚੇ ਅਤੇ ਵਲੰਟੀਅਰਾਂ ਨੇ ਵੱਡੀ ਗਿਣਤੀ ਦੇ ਵਿੱਚ ਖ਼ੂਨਦਾਨ ਕੀਤਾ,ਦਿਨੇਸ਼ ਬਾਂਸਲ ਜੀ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਆਖਿਆ ਕਿ ਖੂਨ ਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ,ਲੋੜ ਪੈਣ ਤੇ ਇਹ ਕੀਤਾ ਹੋਇਆ ਖੂਨ ਦਾਨ ਕਿਸੇ ਜ਼ਰੂਰਤ ਮੰਦ ਦੀ ਉਸ ਸਮੇਂ ਜ਼ਰੂਰਤ ਪੂਰੀ ਕਰਦਾ ਹੈ ਜਿਸ ਸਮੇਂ ਉਸ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਇਸ ਮੌਕੇ ਖ਼ੂਨ ਦਾਨੀਆਂ ਵਿੱਚ ਸ਼ਾਮਲ ਕਮਲ, ਸੋਨੀ, ਕਾਲਾਝਾੜ'ਜਸ਼ਨ, ਹਨੀ,ਸੁੱਖਾ,ਬੁੱਧ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ ਬਖੋਪੀਰ,ਗੁਰਪ੍ਰੀਤ ਸਿੰਘ ਫੌਜੀ ,ਸੰਦੀਪ ਸੰਗਰੂਰ,ਦੀਪਕ ਸਲਦੀ , ਕ੍ਰਿਸ਼ਨ ਤਿਵਾੜੀ, ਭੁਪਿੰਦਰ ਫ਼ੌਜੀ ਹੋਰ ਆਦਿ ਦਾਨੀ ਸੱਜਣ ਮੌਜੂਦ ਸਨ।