ਕੇ ਵਾਈ ਓ ਆਈ ਨੇ ਓੁਮੀਦਵਾਰਾ ਦੇ ਨਾਵਾਂ ਦਾ ਕੀਤਾ ਅੇਲਾਨ
ਨਿਰਮਲ ਦੋਸਤ ਹੋਣਗੇ ਰਾਏਕੋਟ ਤੋ ਓੁਮੀਦਵਾਰ
ਭਵਾਨੀਗੜ (ਮਾਲਵਾ ਬਿਓੂਰੋ) ਯੂਥ ਆਰਗੇਨਾਇਜੇਸ਼ਨ ਆਫ ਇੰਡੀਆ ਵਲੋ ਸੂਬੇ ਅੰਦਰ ਸਿਆਸੀ ਪਾਰਟੀਆਂ ਵਲੋ ਯੂਥ ਨੂੰ ਸਿਰਫ ਕੰਮਾ ਵੇਲੇ ਯਾ ਸਿਆਸੀ ਰੈਲੀਆ ਵੇਲੇ ਸਿਰਫ ਇਕੱਠ ਕਰਨ ਲਈ ਵਰਤਿਆ ਜਾਦਾ ਹੈ ਜਦੋ ਕੋਈ ਵੀ ਨੁਮਾਇੰਦਗੀ ਦੇਣ ਦਾ ਵਕਤ ਆਓੁਦਾ ਹੈ ਤਾ ਹਰ ਸਿਆਸੀ ਪਾਰਟੀ ਧਨਾਡ ਲੋਕਾਂ ਵੱਲ ਓੁਲਰ ਜਾਦੀ ਹੈ ਪਰ ਇਸ ਵਾਰ ਪੰਜਾਬ ਦਾ ਯੂਥ ਇਹਨਾ ਲੀਡਰਾਂ ਦੀਆਂ ਗੱਲਾਂ ਚ ਨਹੀ ਆਵੇਗਾ । ਓੁਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੇਵਾਈਓਆਈ ਦੇ ਕੋਮੀ ਪ੍ਰਧਾਨ ਜਸਵੀਰ ਸਿੰਘ ਜੱਸੀ ਰਾਜਲਾ ਵਲੋ ਪ੍ਰਗਟ ਕੀਤੇ । ਓਹਨਾਂ ਦੱਸਿਆ ਕਿ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਅੰਤਿਮ ਫੈਸਲੇ ਅਨੁਸਾਰ ਸੂਬੇ ਅੰਦਰ ਹੋਣ ਵਾਲੀਆਂ ਆਮ ਵਿਧਾਨ ਸਭਾ ਚੋਣਾ ਲਈ ਆਪਣੇ ਓੁਮੀਦਵਾਰਾ ਦੇ ਨਾਵਾਂ ਦੀ ਪਹਿਲੀ ਸੂਚੀ ਦਾ ਅੇਲਾਨ ਕਰਦਿਆਂ ਓੁਮੀਦਵਾਰਾ ਨੂੰ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸੂਚੀ ਜਾਰੀ ਕਰਨ ਮੋਕੇ ਓੁਹਨਾ ਸੂਬੇ ਦੇ ਨੋਜਵਾਨਾ ਨੂੰ ਕੇ ਵਾਈ ਓ ਆਈ ਦੇ ਓੁਮੀਦਵਾਰਾ ਦੀ ਡਟ ਕੇ ਮਦਦ ਕਰਨ ਦੀ ਅਪੀਲ ਵੀ ਕੀਤੀ ਤਾ ਕਿ ਸੂਬੇ ਦੀ ਤਰੱਕੀ ਅਤੇ ਖੁਸਹਾਲੀ ਲਈ ਨੋਜਵਾਨਾ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਜਾਵੇ ਤੇ ਸੂਬੇ ਨੂੰ ਤਰੱਕੀਆ ਵੱਲ ਲਿਜਾਇਆ ਜਾ ਸਕੇ।ਜਾਰੀ ਸੂਚੀ ਅਨੁਸਾਰ ਫਰੀਦਕੋਟ ਤੋ ਸੁਖਵਿੰਦਰ ਸਿੰਘ ਸੁੱਖਾ.ਬਠਿੰਡਾ ਸਹਿਰੀ ਤੋ ਮੋਤੀ ਲਾਲ. ਬਠਿੰਡਾ ਦਿਹਾਤੀ ਤੋ ਧਰਮਵੀਰ ਸਿੰਘ .ਸੰਗਰੂਰ ਤੋ ਰਾਜਵਿੰਦਰ ਸਿੰਘ ਰਾਜੂ ਕਾਕੜਾ. ਮਹਿਲ ਕਲਾਂ ਤੋ ਜਸਪਾਲ ਸਿੰਘ ਮਹਿਲਕਲਾ.ਬਰਨਾਲਾ ਤੋ ਸਰਪੰਚ ਸੁਰਿੰਦਰ ਸਿੰਘ . ਸਾਹਨੇਵਾਲ ਤੋ ਜਸਵੀਰ ਕੋਰ. ਮੋਹਾਲੀ ਤੋ ਗੁਰਿੰਦਰ ਸਿੰਘ ਸਫੀਪੁਰ. ਲੁਧਿਆਣਾ ਪੱਛਮੀ ਤੋ ਬਲਜੀਤ ਸਿੰਘ ਸਰਾਓ. ਮਾਨਸਾ ਤੋ ਦਵਿੰਦਰ ਸਿੰਘ ਟਿਵਾਣਾ .ਖੰਨਾ ਤੋ ਸਤਵਿੰਦਰ ਸਿੰਘ ਅੋਜਲਾ ਰਾਜੂ.ਧੂਰੀ ਤੋ ਨਵਦੀਪ ਸਿੰਘ ਕਾਲਸਾ.ਪਾਇਲ ਤੋ ਹਰਕਿੰਦਰ ਸਿੰਘ ਕਾਲੀਆ.ਜਗਰਾਉਂ ਤੋ ਗੁਰਵਿੰਦਰ ਸਿੰਘ ਮੱਟੂ ਪੋਨਾ. ਅਮਲੋਹ ਤੋ ਹਰਚੰਦ ਸਿੰਘ ਮੰਡੇਰ ਅਤੇ ਰਾਏਕੋਟ ਤੋ ਸੂਬਾ ਪ੍ਰਧਾਨ ਨਿਰਮਲ ਸਿੰਘ ਦੋਸਤ ਆਓੁਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕੇ ਵਾਈ ਓ ਆਈ ਦੇ ਓੁਮੀਦਵਾਰ ਹੋਣਗੇ।
ਕੇ ਵਾਈ ਓ ਆਈ ਦੇ ਕੋਮੀ ਪ੍ਰਧਾਨ ਜਸਵੀਰ ਸਿੰਘ ਜੱਸੀ ਰਾਜਲਾ