ਪਿੰਡ ਬਲਿਆਲ ਦੇ ਨੌਜਵਾਨ ਦੀ ਖੇਤਾਂ ਚੋਂ ਮਿਲੀ ਲਾਸ਼
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਘਰੋਂ ਲਾਪਤਾ ਹੋਏ ਪਿੰਡ ਬਲਿਆਲ ਦੇ ਇੱਕ ਨੌਜਵਾਨ ਦੀ ਬੀਤੀ ਦੇਰ ਸ਼ਾਮ ਲਾਸ਼ ਖੇਤਾਂ ਚੋਂ ਮਿਲੀ। ਮ੍ਰਿਤਕ ਨੌਜਵਾਨ ਇਕ ਦਿਨ ਪਹਿਲਾਂ ਅਚਾਨਕ ਘਰੋਂ ਲਾਪਤਾ ਹੋਇਆ ਸੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਲਿਆਲ ਨੇ ਪੁਲਿਸ ਨੂੰ ਲੰਘੀ 14 ਅਪ੍ਰੈਲ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਭਰਾ ਯਾਦਵਿੰਦਰ ਸਿੰਘ ਉਰਫ ਯਾਦੂ ਜੋ ਕਿ 13 ਅਪ੍ਰੈਲ ਨੂੰ ਘਰੋਂ ਸਕੂਟਰੀ ਲੈ ਕੇ ਗਿਆ ਸੀ । ਪਰ ਘਰ ਵਾਪਸ ਨਹੀਂ ਪਰਤਿਆ ਜਿਸ ਦੌਰਾਨ ਉਸਦੇ ਪਰਿਵਾਰ ਨੂੰ ਲਾਪਤਾ ਯਾਦਵਿੰਦਰ ਸਿੰਘ ਦੀ ਸਕੂਟਰੀ ਬੀਤੀ ਦੇਰ ਸ਼ਾਮ ਸ਼ਹਿਰ ਦੇ ਬਲਿਆਲ ਰੋਡ ਉੱਪਰ ਸਥਿਤ ਇਕ ਸ਼ੈਲਰ ਨੇੜੇ ਖੜ੍ਹੀ ਦਿਖਾਈ ਦਿੱਤੀ ਜਿਸ ਉਪਰੰਤ ਪਰਿਵਾਰ ਨੂੰ ਨੇੜਲੇ ਖੇਤਾਂ ਚੋਂ ਉਕਤ ਨੌਜਵਾਨ ਦੀ ਲਾਸ਼ ਭੇਤਭਰੀ ਹਾਲਤ ਚ ਮਿਲੀ । ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਮਲਕੀਤ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਚ ਦੱਸਿਆ ਕਿ ਯਾਦਵਿੰਦਰ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਸਬੰਧੀ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ।
ਮ੍ਰਿਤਕ ਨੌਜਵਾਨ ਦੀ ਫਾਈਲ ਫੋਟੋ